ਕਾਂਗਰਸ ਦੇ ਕਈ ਨੇਤਾਵਾਂ ਨੇ ਗਾਂਧੀ ਪਰਿਵਾਰ ਵਿਚ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਆਰ. ਐੱਸ. ਐੱਸ. ਤੇ ਭਾਜਪਾ ਦੀ ਭਾਸ਼ਾ ਬੋਲ ਰਹੇ ਹਨ। ਪਾਰਟੀ ਦੇ ਸੀਨੀਅਰ ਨੇਤਾ ਸਿੱਬਲ ਨੇ ਇੱਕ ਇੰਟਰਵਿਊ ਵਿਚ ਕਿਹਾ ਹੈ ਕਿ ਗਾਂਧੀ ਪਰਿਵਾਰ ਨੂੰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਵੱਖ ਹੋਣਾ ਚਾਹੀਦਾ ਹੈ ਤੇ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ‘ਘਰ ਦੀ ਕਾਂਗਰਸ ਨਹੀਂ’ ਸਗੋਂ ‘ਸਬ ਕੀ ਕਾਂਗਰਸ’ ਚਾਹੁੰਦੇ ਹਨ।
ਲੋਕ ਸਭਾ ਵਿਚ ਕਾਂਗਰਸ ਦੇ ਸਚੇਤਕ ਮਣੀਕਮ ਟੈਗੋਰ ਨੇ ਸਿੱਬਲ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਕਿ RSS ਤੇ ਭਾਜਪਾ ਕਿਉਂ ਚਾਹੁੰਦੇ ਹਨ ਕਿ ਨਹਿਰੂ-ਗਾਂਧੀ ਲੀਡਰਸ਼ਿਪ ਤੋਂ ਵੱਖ ਹੋਵੇ? ਕਿਉਂਕਿ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਬਿਨਾਂ ਕਾਂਗਰਸ ਜਨਤਾ ਪਾਰਟੀ ਬਣ ਜਾਵੇਗੀ।ਇਸੇ ਤਰ੍ਹਾਂ ਕਾਂਗਰਸ ਨੂੰ ਖਤਮ ਕਰਨਾ ਆਸਾਨ ਹੋਵੇਗਾ ਤੇ ਫਿਰ ਤੋਂ ਆਈਡੀਆ ਆਫ ਪੰਜਾਬ ਨੂੰ ਖਤਮ ਕਰਨਾ ਆਸਾਨ ਹੋਵੇਗਾ। ਕਪਿਲ ਸਿੱਬਲ ਇਹ ਜਾਣਦੇ ਹਨ ਪਰ ਉਹ ਆਰ ਐੱਸ ਐੱਸ ਤੇ ਭਾਜਪਾ ਦੀ ਭਾਸ਼ਾ ਕਿਉਂ ਬੋਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਲੋਕ ਸਭਾ ‘ਚ ਸਰਕਾਰ ਨੇ ਕਿਹਾ-‘ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਕੱਦ ਕਿਸੇ ਵੀ ਐਵਾਰਡ ਤੋਂ ਉਪਰ’
ਕਾਂਗਰਸੀ ਬੁਲਾਰੇ ਪਵਨ ਖੇੜਾ ਨੇ ਸਿੱਬਲ ‘ਤੇ ਹਮਲਾ ਬੋਲਦੇ ਕਿਹਾ ਕਿ ਅਜਿਹੇ ਨੇਤਾਵਾਂ ਨੂੰ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਖਿਲਾਫ ਰੋਜ਼ਾਨਾ ਬਿਆਨਬਾਜ਼ੀ ਕਰਨ ਦੀ ਬਜਾਏ ਪ੍ਰਧਾਨ ਅਹੁਦੇ ਦੀ ਚੋਣ ਲੜਨੀ ਚਾਹੀਦੀ ਹੈ। ਖੇੜਾ ਨੇ ਕਿਹਾ ਕਿ ਕਪਿਲ ਸਿੱਬਲ, ਡਾਕਟਰ ਹਰਸ਼ਵਰਧਨ (ਭਾਜਪਾ ਨੇਤਾ) ਨੇ ਤੁਹਾਨੂੰ ਨਹੀਂ ਕਿਹਾ ਸੀ ਕਿ ਚਾਂਦਨੀ ਚੌਕ ਤੋਂ ਵੱਖ ਹੋ ਜਾਓ? ਉਹ ਚੋਣ ਲੜਨ ਤੇ ਤੁਹਾਨੂੰ ਹਰਾਇਆ। ਜੋ ਲੋਕ ਕਾਂਗਰਸ ਦੀ ਲੀਡਰਸ਼ਿਪ ਕਰਨਾ ਚਾਹੁੰਦੇ ਹਨ ਉਹ ਮੌਜੂਦਾ ਲੀਡਰਸ਼ਿਪ ਖਿਲਾਫ ਰੋਜ਼ਾਨਾ ਬੋਲਣ ਦੀ ਬਜਾਏ ਪਾਰਟੀ ਦੇ ਪ੍ਰਧਾਨ ਅਹੁਦੇ ਦਾ ਚੋਣ ਲੜਨ ਲਈ ਆਜ਼ਾਦ ਹਨ। ਖੇੜਾ ਦਾ ਸੰਕੇਤ ਦਿੱਲੀ ਦੀ ਚਾਂਦਨੀ ਚੌਕ ਲੋਕ ਸਭਾ ਸੀਟ ‘ਤੇ 2014 ‘ਚ ਲੋਕ ਸਭਾ ਚੋਣਾਂ ‘ਚ ਹਰਸ਼ ਵਰਧਨ ਵੱਲੋਂ ਸਿੱਬਲ ਨੂੰ ਹਰਾਏ ਜਾਣ ਵੱਲ ਸੀ।