ਤਰਨਤਾਰਨ ਦੇ ਥਾਣਾ ਭਿਖੀਵਿੰਡ ਅਧੀਨ ਪੈਂਦੇ ਪਿੰਡ ਤਤਲੇ ਵਿਚ ਗਲਤੀ ਨਾਲ ਜ਼ਹਿਰੀਲੀ ਦਵਾਈ ਨਿਗਲਣ ਨਾਲ 2 ਮਾਸੂਮ ਬੱਚਿਆਂ ਦੀ 6 ਦਿਨ ਬਾਅਦ ਮੌਤ ਹੋ ਗਈ। ਸਸਕਾਰ ਤੋਂ ਬਾਅਦ ਸਦਮੇ ਵਿਚ ਮਾਂ ਨੇ ਵੀ ਜ਼ਹਿਰ ਦੇ 2 ਘੁੱਟ ਪੀ ਲਏ ਜੋ ਲੁਧਿਆਣਾ ਦੇ ਡੀਐੱਮਸੀ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ।
ਮ੍ਰਿਤਕ ਬੱਚਿਆਂ ਦੇ ਪਿਤਾ ਬਗੀਚਾ ਸਿੰਘ ਨੇ ਦੱਸਿਆ ਕਿ 14 ਮਾਰਚ ਨੂੰ ਦੋਵੇਂ ਬੱਚੇ ਜਗਰੂਪ ਸਿੰਘ (7) ਤੇ ਮੰਨਤਪ੍ਰੀਤ ਕੌਰ (8 ਸਕੂਲ ਤੋਂ ਘਰ ਪੁੱਜੇ। ਬੱਚਿਆਂ ਨੂੰ ਪਿਆਸ ਲੱਗੀ ਸੀ। ਘਰ ਦੇ ਕੋਨੇ ਵਿਚ ਪਲਾਸਟਿਕ ਦੀ ਬੋਤਲ ਵਿਚ ਕੀਟਨਾਸ਼ਕ ਦਵਾਈ ਪਈ ਸੀ। ਬੱਚਿਆਂ ਨੇ ਕੋਲਡ ਡ੍ਰਿੰਕ ਸਮਝ ਕੇ ਪੀ ਲਈ। ਪਤਨੀ ਲਖਵਿੰਦਰ ਬਾਜ਼ਾਰ ਗਈ ਹੋਈ ਸੀ ਜਦੋਂ ਉਹ ਘਰ ਪਰਤੀ ਦਾਂ ਦੋਵਾਂ ਦੀ ਹਾਲਤ ਵਿਗੜੀ ਹੋਈ ਸੀ। ਦੋਵਾਂ ਨੇ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ।
ਹਾਲਤ ਵਿਚ ਸੁਧਾਰ ਨਾ ਹੋਣ ਕਾਰਨ ਹਸਪਤਾਲ ਬਦਲ ਦਿੱਤਾ ਗਿਆ। ਇਲਾਜ ਦੌਰਾਨ 20 ਮਾਰਚ ਨੂੰ ਬੇਟੇ ਜਗਰੂਪ ਦੀ ਮੌਤ ਹੋ ਈ ਜਦੋਂ ਕਿ ਧੀ ਮੰਨਤਪ੍ਰੀਤ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮੰਨਤ ਦੀ ਵੀ 29 ਮਾਰਚ ਨੂੰ ਦੇਰ ਰਾਤ ਮੌਤ ਹੋ ਗਈ। ਦੋਵੇਂ ਬੱਚਿਆਂ ਦੀ ਮੌਤ ਦੀ ਖਬਰ ਤੋਂ ਮਾਂ ਲਖਵਿੰਦਰ ਕੌਰ ਸਦਮੇ ਵਿਚ ਆ ਗਈ। ਇਸ ਸਦਮੇ ਵਿਚ ਬੁੱਧਵਾਰ ਨੂੰ ਲਖਵਿੰਦਰ ਨੇ ਵੀ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਦੀ ਹਾਲਤ ਵੀ ਗੰਭੀਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਕਿਸਾਨ ਬਗੀਚਾ ਸਿੰਘ ਨੇ ਦੱਸਿਆ ਕਿ ਉਹ ਕਿਸਾਨੀ ਪਰਿਵਾਰ ਤੋਂ ਹੈ। ਮੱਖੀ, ਮੱਛਰ ਭਜਾਉਣ ਲਈ ਉਹ ਕੀਟਨਾਸ਼ਕ ਦਵਾਈ ਲੈ ਕੇ ਆਇਆ ਸੀ। ਉਸ ਨੂੰ ਕੀ ਪਤਾ ਸੀ ਕਿ ਸਕੂਲ ਤੋਂ ਪਰਤ ਕੇ ਬੱਚੇ ਗਲਤੀ ਨਾਲ ਉਸ ਨੂੰ ਪੀ ਲੈਣਗੇ। ਬਗੀਚਾ ਸਿੰਘ ਨੇ ਕਿਹਾ ਕਿ ਉਸ ਦਾ ਪਰਿਵਾਰ ਹੀ ਉਜੜ ਗਿਆ ਹੈ।