ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਕਰੌਲੀ ਬਾਬਾ ਸੁਰਖੀਆਂ ਵਿਚ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਆਤਮਾ ਆਪਣੀ ਮੁਕਤੀ ਚਾਹੁੰਦੀ ਹੈ। ਕਰੌਲੀ ਦਰਬਾਰ ਵਿਚ ਮੂਸੇਵਾਲਾ ਦੇ ਪਿੰਡ ਤੋਂ ਆਏ ਨੌਜਵਾਨ ਤੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਕਹਿਣਾ ਕਿ ਤੁਹਾਡਾ ਬੱਚਾ ਮੁਕਤੀ ਚਾਹੁੰਦਾ ਹੈ। ਉਹ ਦਰਬਾਰ ਵਿਚ ਆਉਣ। ਦਰਬਾਰ ਉੁਨ੍ਹਾਂ ਤੋਂ ਇਕ ਵੀ ਪੈਸਾ ਨਹੀਂ ਲਵੇਗਾ ਤੇ ਅਸੀਂ ਮੁਕਤੀ ਦਿਵਾ ਦੇਵਾਂਗ।
ਕਾਨਪੁਰ ਦੇ ਕਰੌਲੀ ਸ਼ੰਕਰ ਦਰਬਾਰ ਵਿਚ ਮਾਨਸਾ ਦੇ ਰਹਿਣ ਵਾਲੇ ਪੈਟਰੋਲ ਪੰਪ ਮਾਲਕ ਜਗਮੋਹਨ ਪਹੁੰਚੇ ਸਨ। ਇਸ ਦੌਰਾਨ ਕਰੌਲੀ ਬਾਬਾ ਨੇ ਜਗਮੋਹਨ ਤੋਂ ਪਰਿਚੈ ਪੁੱਛਿਆ। ਇਸ ‘ਤੇ ਜਗਮੋਹਨ ਨੇ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ ਦੇ ਪਿੰਡ ਤੋਂ ਆਇਆ ਹਾਂ। ਇਸ ਦੇ ਬਾਅਦ ਬਾਬਾ ਦਾ ਜਵਾਬ ਸੁਣ ਕੇ ਜਗਮੋਹਨ ਹੈਰਾਨ ਰਹਿ ਗਿਆ।
ਉਸ ਨੇ ਦੱਸਿਆ ਕਿ ਬਾਬਾ ਨੇ ਉਸ ਨੂੰ ਕਿਹਾ ਕਿ ਜਿਸ ਪਿੰਡ ਤੋਂ ਤੁਸੀਂ ਆਏ ਹੋ ਤੇ ਜਿਸ ਬੱਚੇ ਦਾ ਤੁਸੀਂ ਨਾਂ ਲਿਆ ਹੈ, ਉਸ ਦੇ ਪਰਿਵਾਰ ਤੋਂ ਕਹਿਣਾ ਕਿ ਉਹ ਬੱਚਾ ਮੁਕਤੀ ਚਾਹੁੰਦਾ ਹੈ। ਇਸ ਦੇ ਬਾਅਦ ਬਾਬਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਤੇ ਉਹ ਕਸ਼ਟ ਵਿਚ ਹੈ।
ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿਚ ਮੁਕਤੀ ਦੀ ਕੋਈ ਵਿਵਸਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਇਥੇ ਤਾਂ ਸਾਧਾਰਨ ਪ੍ਰਥਾ ਹੈ ਕਿ ਸਾਡੇ ਇਥੇ ਪਾਠ ਦਾ ਭੋਗ ਪਾਇਆ ਜਾਂਦਾ ਹੈ, ਜੋ ਅਸੀਂ ਕਰ ਚੁੱਕੇ ਹਾਂ। ਹੁਣ ਤਾਂ ਅਸੀਂ ਮੂਸੇਵਾਲਾ ਦੀ ਬਰਸੀ ਵੀ ਮਨਾ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ। ਕਰੌਲੀ ਬਾਬਾ ਨੇ ਅਜਿਹੀ ਕੋਈ ਗੱਲ ਰੱਖੀ ਹੈ ਤਾਂ ਇਸ ਬਾਰੇ ਪਰਿਵਾਰ ਨਾਲ ਗੱਲ ਕਰਕੇ ਉਸ ‘ਤੇ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਜਵਾਨਾਂ ਨੇ ਇੱਕ ਅੱਤਵਾਦੀ ਕੀਤਾ ਢੇਰ, 200 ਤੋਂ ਵੱਧ AK ਰਾਈਫਲ ਦੇ ਰਾਉਂਡ ਬਰਾਮਦ
ਦੱਸ ਦੇਈਏ ਕਿ 29 ਮਈ 2022 ਨੂੰ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਤੇ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ। ਉਨ੍ਹਾਂ ਦੀ ਹਤਿਆ ਦਾ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਦੱਸਿਆ ਗਿਆ ਸੀ। ਉਸ ਨੇ ਹੀ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਮੂਸੇਵਾਲਾ ਦੀ ਹੱਤਿਆ ਦੀ ਪੂਰੀ ਪਲਾਨਿੰਗ ਕੀਤੀ। ਫਿਰ ਉਸ ਆਪਣੇ ਸ਼ੂਟਰਾਂ ਜ਼ਰੀਏ ਕਤਲ ਨੂੰ ਅੰਜਾਮ ਦਿੱਤਾ। ਪੁਲਿਸ ਹੁਣ ਤੱਕ ਇਸ ਮਾਮਲੇ ਵਿਚ ਕਈ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: