ਬ੍ਰਿਟੇਨ ਦੀ ਭਾਰਤੀ ਮੂਲ ਦੀ ਮਹਿਲਾ ਸਿੱਖ ਅਧਿਕਾਰੀ ਕੈਪਟਨ ਹਰਪ੍ਰੀਤ ਚਾਂਡੀ ਨੇ ਲੰਮੇ ਸਮੇਂ ਤੱਕ ਇਕੱਲੇ ਬਿਨਾਂ ਕਿਸੇ ਮਦਦ ਦੇ ਧਰੁਵੀ ਖੇਤਰਾਂ ਵਿਚ ਆਪਣੀ ਮੁਹਿੰਮ ਨੂੰ ਪੂਰਾ ਕਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਚਾਂਡੀ ਇਕ ਫਿਜ਼ੀਓਥੈਰੇਪਿਸਟ ਵੀ ਹੈ।
ਹਰਪ੍ਰੀਤ ਨੂੰ ਪੋਲਰ ਪ੍ਰੀਤ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੱਖਣੀ ਧਰੁਵ ‘ਤੇ ਇਕੱਲੇ ਯਾਤਰਾ ਕਰਨ ਦਾ ਰਿਕਾਰਡ ਸਥਾਪਤ ਕੀਤਾ ਸੀ।ਭਾਰਤੀ ਮੂਲ ਦੀ ਚਾਂਡੀ ਨੇ ਅੰਟਰਾਟਿਕਾ ਵਿਚ 1397 ਕਿਲੋਮੀਟਰ ਦੀ ਯਾਤਰਾ ਇਕੱਲੇ ਪੂਰੀ ਕੀਤੀ। ਉਹ -50 ਡਿਗਰੀ ਤਾਪਮਾਨ ਵਿਚ ਇਕੱਲੇ ਚੁਣੌਤੀਆਂ ਨਾਲ ਜੂਝਦੀ ਹੋਈ ਅੱਗੇ ਵਧੀ। ਨਵਾਂ ਰਿਕਾਰਡ ਸਥਾਪਤ ਕਰਨ ‘ਤੇ ਚਾਂਡੀ ਨੇ ਕਿਹਾ ਕਿ ਇਹ ਸਫਰ ਬੇਹੱਦ ਠੰਡਾ ਤੇ ਖਤਰਨਾਕ ਹਵਾ ਵਾਲਾ ਸੀ। ਮੈਂ ਘੱਟ ਹੀ ਯਾਤਰਾ ਨੂੰ ਰੋਕਿਆ ਜਿਸ ਨਾਲ ਮੈਨੂੰ ਠੰਡ ਨਾ ਲੱਗੇ।
ਇਹ ਵੀ ਪੜ੍ਹੋ : RCB ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਂਡਲ ਦਾ ਨਾਂ ਬਦਲ ਕੇ ‘ਬੋਰਡ ਐਪ ਯਾਚ ਕਲੱਬ’ ਰੱਖਿਆ
ਹਾਲਾਂਕਿ ਚਾਂਡੀ ਨੇ ਇਸ ਗੱਲ ‘ਤੇ ਨਿਰਾਸ਼ਾ ਪ੍ਰਗਟਾਈ ਕਿ ਮੈਂ ਆਪਣਾ ਮੂਲ ਉਦੇਸ਼ ਪੂਰਾ ਨਹੀਂ ਕਰ ਸਕੀ। ਮੈਂ ਇਕੱਲੇ ਪੂਰੀ ਅੰਟਰਾਟਿਕਾ ਨੂੰ ਪਾਰ ਕਰਨਾ ਚਾਹੁੰਦੀ ਸੀ ਪਰ ਮੇਰੇ ਕੋਲ ਇਸ ਲਈ ਸਮਾਂ ਨਹੀਂ ਹੈ ਇਸ ਤੋਂ ਪਹਿਲਾਂ ਇਹ ਰਿਕਾਰਡ 1381 ਕਿਲੋਮੀਟਰ ਦਾ ਸੀ ਜਿਸ ਨੂੰ ਅੰਜਾ ਬਲਾਚਾ ਨੇ ਬਣਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: