ਲੁਧਿਆਣੇ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਚਕਰ ਤੋਂ ਟੋਕੀਓ ਓਲੰਪਿਕ ਤੱਕ ਪਹੁੰਚਣ ਵਾਲੀ ਸਿਮਰਨਜੀਤ ਕੌਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।
ਸਾਲ 2018 ਵਿੱਚ ਆਪਣੇ ਪਿਤਾ ਨੂੰ ਖੋਹਣ ਉਪਰੰਤ ਆਪਣੀ ਮਾਂ ਦੇ ਸਹਿਯੋਗ ਨਾਲ ਆਪਣਾ ਘਰ ਵੀ ਚਲਾਇਆ, ਨਾਲ ਹੀ ਖੇਡ ਪ੍ਰਤੀ ਆਪਣੀ ਮਿਹਨਤ ਜਾਰੀ ਰੱਖੀ। ਦ੍ਰਿੜ ਇਰਾਦਾ, ਹੌਸਲਾ ਅਤੇ ਆਪਣੀ ਮਿਹਨਤ ਸਦਕਾ ਹੀ ਅੱਜ ਸਿਮਰਨਜੀਤ ਇਸ ਮੁਕਾਮ ‘ਤੇ ਪਹੁੰਚੀ ਹੈ। ਅੱਜ ਦੇ ਦੌਰ ‘ਚ ਸਿਮਰਨਜੀਤ ਕੌਰ ਦਾ ਸਫ਼ਰ ਹੋਰਨਾਂ ਬੱਚਿਆ ਲਈ ਵੀ ਇੱਕ ਪ੍ਰੇਰਣਾਦਾਇਕ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਸਿਮਰਨਜੀਤ ਕੌਰ 2024 ਓਲਿੰਪਕ ਵਿੱਚ ਫਿਰ ਆਪਣੀ ਕਿਸਮਤ ਅਜਮਾਏਗੀ। ਟੋਕੀਓ ਓਲੰਪਿਕ ਵਿੱਚ ਸਿਮਰਨਜੀਤ ਕੌਰ ਥਾਈਲੈਂਡ ਦੀ ਖਿਡਾਰੀ ਤੋਂ ਮੁਕਾਬਲਾ ਹਾਰ ਗਏ ਸਨ ਪਰ ਉਨ੍ਹਾਂ ਹੌਂਸਲਾ ਨਹੀਂ ਛੱਡਿਆ। ਉਨ੍ਹਾਂ ਦੀ ਮਾਤਾ ਰਾਜਪਾਲ ਕੌਰ ਨੇ ਦੱਸਿਆ ਸੀ ਕਿ ਓਲਿੰਪਕ ਦੇ ਆਯੋਜਨ ਤੋਂ ਦੋ ਮਹੀਨੇ ਪਹਿਲਾਂ ਮੁੱਕੇਬਾਜ਼ ਸਿਮਰਨਜੀਤ ਕੌਰ ਕੋਰੋਨਾ ਨਾਲ ਸੰਕ੍ਰਮਿਤ ਹੋ ਗਏ ਸਨ ਅਤੇ ਉਸ ਦੇ ਬਾਵਜੂਦ ਖੁਦ ਨੂੰ ਓਲਿੰਪਕ-2020 ਲਈ ਪੂਰੀ ਤਰ੍ਹਾਂ ਤਿਆਰ ਕੀਤਾ ਸੀ।