ਪੰਜਾਬੀ ਸਿੰਗਰ ਸਿੰਗਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਗਾਇਕ ਖਿਲਾਫ ਅੰਮ੍ਰਿਤਸਰ ਦੇ ਅਜਨਾਲਾ ਵਿਚ ਵੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।ਇਸ ਵਿਵਾਦ ਦੀ ਵਜ੍ਹਾ ਹੁਣੇ ਜਿਹੇ ਲਾਂਚ ਹੋਇਆ ਪੰਜਾਬੀ ਗੀਤ ‘ਸਟਿਲ ਅਲਾਈਵ’ ਹੈ।ਇਹ ਕਾਰਵਾਈ ਸਮੂਹ ਕ੍ਰਿਸਚੀਅਨ ਭਾਈਚਾਰਾ ਅਜਨਾਲਾ ਦੇ ਪ੍ਰਧਾਨ ਅਵਿਨਾਸ਼ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ।
ਅਵਿਨਾਸ਼ ਨੇ ਸ਼ਿਕਾਇਤ ਵਿਚ ਕਿਹਾ ਕਿ ਸਿੰਗਾ ਵੱਲੋਂ ਗਾਣਾ ‘ਸਟਿਲ ਅਲਾਈਵ’ ਜਾਰੀ ਕੀਤਾ ਗਿਆ ਸੀ ਜਿਸ ਵਿਚ ਪੰਜਾਬੀ ਕਲਾਕਾਰ ਸਿੰਗਾ ਆਪਣੇ ਹੱਥ ਵਿਚ ਬਾਈਬਲ ਰੱਖਦਾ ਹੈ ਤੇ ਗਰਦਨ ‘ਤੇ ਇਕ ਕ੍ਰਾਸ ਪਹਿਨਦਾ ਹੈ। ਸਾਡੇ ਈਸਾਈ ਧਮਰ ਵਿਚ ਸਿਸਟਰ ਤੇ ਫਾਦਰ ਨੂੰ ਪਵਿੱਤਰ ਦਰਜਾ ਦਿੱਤਾ ਜਾਂਦਾ ਹੈ। ਗਾਣੇ ਵਿਚ ਫਾਦਰ ਤੇ ਸਿਸਟਰ ਦਾ ਵੀ ਅਪਮਾਨ ਕੀਤਾ ਗਿਆ ਹੈ ਜਿਸ ਦੇ ਨਾਲ ਈਸਾਈ ਧਰਮ ਦਾ ਅਪਮਾਨ ਕੀਤਾ ਗਿਆ ਹੈ। ਜਿਸ ਨਾਲ ਪੂਰੇ ਈਸਾਈ ਭਾਈਚਾਰੇ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਤੇ ਈਸਾਈ ਭਾਈਚਾਰੇ ਵਿਚ ਕਾਫੀ ਗੁੱਸਾ ਹੈ।
ਇਹ ਵੀ ਪੜ੍ਹੋ : ਹਾਈਕੋਰਟ ਨੇ 27 ਹਫ਼ਤਿਆਂ ਦੀ ਗਰਭਵਤੀ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ, ਬੱਚਾ ਪੈਦਾ ਹੋਇਆ ਜਿਉਂਦਾ
ਪ੍ਰਧਾਨ ਅਵਿਨਾਸ਼ ਦੀ ਸ਼ਿਕਾਇਤ ‘ਤੇ ਥਾਣਾ ਅਜਨਾਲਾ ਦੀ ਪੁਲਿਸ ਨੇ ਪੰਜਾਬੀ ਸਿੰਗਰ ਸਿੰਗਾ ਖਿਲਾਫ ਆਈਪੀਸੀ-295 ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਹ ਦੂਜਾ ਮਾਮਲਾ ਦਰਜ ਹੈ।ਇਸ ਤੋਂ ਪਹਿਲਾਂ ਪੰਜਾਬ ਦੇ ਕਪੂਰਥਲਾ ਵਿਚ ਦੋ ਦਿਨ ਪਹਿਲਾਂ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: