ਭਾਰਤ ਆਪਣੀ ਸੰਸਕ੍ਰਿਤੀ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ। ਦੇਸ਼ ਵਿਚ ਮਨਾਏ ਜਾਣ ਵਾਲੇ ਹਰ ਤਿਓਹਾਰ ਵਿਚ ਇਥੇ ਕਈ ਰੰਗ ਦੇਖਣ ਨੂੰ ਮਿਲਦੇ ਹਨ। ਸਾਲ ਭਰ ਵਿਚ ਕਈ ਤਿਓਹਾਰ ਸੈਲੀਬ੍ਰੇਟ ਕੀਤੇ ਜਾਂਦੇ ਹਨ।ਕੁਝ ਦੇਵੀ-ਦੇਵਤਿਆਂ ਨੂੰ ਸਮਰਪਿਤ ਹੁੰਦੇ ਹਨ ਤਾਂ ਕੁਝ ਭਰਾ-ਭੈਣ ਦੇ ਰਿਸ਼ਤੇ ‘ਤੇ। ਇਨ੍ਹਾਂ ਵਿਚੋਂ ਇਕ ਹੈ ਰੱਖੜੀ ਤੇ ਭਾਈ ਦੂਜ।
ਦੋਵੇਂ ਹੀ ਤਿਓਹਾਰਾਂ ਵਿਚ ਭੈਣ ਆਪਣੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ ਪਰ ਭਾਰਤ ਵਿਚ ਇਕ ਅਜਿਹਾ ਸੂਬਾ ਹੈ ਜਿਥੇ ਭੈਣਾਂ ਭਰਾਵਾਂ ਨੂੰ ਮਰਨ ਦਾ ਸਰਾਪ ਦਿੰਦੀਆਂ ਹਨ। ਤੁਹਾਨੂੰ ਵੀ ਸੁਣ ਕੇ ਅਜੀਬ ਲੱਗਾ ਹੋਵੇਗਾ ਪਰ ਇਹ ਪੂਰੀ ਤਰ੍ਹਾਂ ਸੱਚ ਹੈ ਆਓ ਜਾਣਦੇ ਹਾਂ ਇਸ ਬਾਰੇ-
ਅਗਸਤ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਇਸੇ ਮਹੀਨੇ ਵਿਚ ਰੱਖੜੀ ਦਾ ਤਿਓਹਾਰ ਮਨਾਇਆ ਜਾਵੇਗਾ। ਉਂਝ ਤਾਂ ਰੱਖੜੀ ਦੇ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਪਰ ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਭੈਣਾਂ ਭਰਾਵਾਂ ਨੂੰ ਮਰਨ ਦਾ ਸਰਾਪ ਦਿੰਦੀਆਂ ਹਨ। ਜਸ਼ਪੁਰ ਜ਼ਿਲ੍ਹੇ ਵਿਚ ਇਕ ਖਾਸ ਭਾਈਚਾਰੇ ਦੀਆਂ ਲੜਕੀਆਂ ਭਾਈ ਦੂਜ ਦੇ ਦਿਨ ਸਵੇਰੇ ਉਠ ਕੇ ਭਰਾਵਾਂ ਨੂੰ ਮਰਨ ਦਾ ਸਰਾਪ ਦਿੰਦੀ ਹੈ। ਇਸ ਦੇ ਬਾਅਦ ਭੈਣਾਂ ਆਪਣੀ ਜੀਭ ‘ਤੇ ਕੰਢਾ ਚੁਭਾਉਂਦੀ ਹੈ।
ਸਰਾਪ ਦੇਣ ਤੇ ਜੀਭ ‘ਤੇ ਕੰਢਾ ਚੁੱਭਾਉਣ ਪਿੱਛੇ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਭਰਾ-ਭੈਣ ਦਾ ਪਿਆਰ ਅਟੁੱਟ ਬਣਿਆ ਰਹਿੰਦਾ ਹੈ। ਬਾਅਦ ਵਿਚ ਭੈਣਾਂ ਆਪਣੇ ਭਰਾਵਾਂ ਦੇ ਮੱਥੇ ‘ਤੇ ਤਿਲਕ ਲਗਾ ਕੇ ਉਸ ਦੀ ਸੁੱਖ-ਖੁਸ਼ਹਾਲੀ ਦੀ ਕਾਮਨਾ ਵੀ ਕਰਦੀ ਹੈ। ਇਥੇ ਭਰਾਵਾਂ ਨੂੰ ਸਰਾਪ ਦੇਣ ਦੀ ਪ੍ਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ।
ਇਸ ਦੇ ਪਿੱਛੇ ਮਾਨਤਾ ਹੈ ਕਿ ਇਕ ਵਾਰ ਯਮਰਾਜ ਕਿਸੇ ਅਜਿਹੇ ਵਿਅਕਤੀ ਦੇ ਪ੍ਰਾਣ ਲੈਣ ਆਏ ਸਨ ਜਿਸ ਦੀ ਭੈਣ ਨੇ ਆਪਣੇ ਭਰਾ ਨੂੰ ਕਦੇ ਭਲਾ-ਬੁਰਾ ਨਾ ਕਿਹਾ ਹੋਵੇ ਤੇ ਨਾ ਹੀ ਉਸ ਨੂੰ ਕੋਈ ਸਰਾਪ ਦਿੱਤਾ ਹੋਵੇ, ਬਹੁਤ ਦੇਰ ਬਾਅਦ ਲੱਭਣ ‘ਤੇ ਯਮਰਾਜ ਨੂੰ ਆਖਿਰਕਾਰ ਇਕ ਅਜਿਹਾ ਵਿਅਕਤੀ ਮਿਲ ਗਿਆ ਜਿਸ ਦੀ ਭੈਣ ਨੇ ਕਦੇ ਉਸ ਨੂੰ ਗਾਲ ਜਾਂ ਸਰਾਪ ਨਹੀਂ ਦਿੱਤਾ ਸੀ।
ਇਹ ਵੀ ਪੜ੍ਹੋ : ਚਿੰਤਪੁਰਨੀ ਮੰਦਰ ‘ਚ ਹੁਣ VVIP ਦਰਸ਼ਨ ਲਈ ਲੱਗੇਗੀ 1100 ਦੀ ਪਰਚੀ, ਮੰਤਰੀ-ਵਿਧਾਇਕਾਂ ਨੂੰ ਹੋਵੇਗੀ ਛੋਟ
ਉਨ੍ਹਾਂ ਦੋਵੇਂ ਭਰਾ-ਭੈਣ ਦਾ ਬਹੁਤ ਪਿਆਰ ਸੀ। ਯਮਰਾਜ ਉਸ ਵਿਅਕਤੀ ਨੂੰ ਲਿਜਾਣ ਦੀ ਯੋਜਨਾ ਬਣਾ ਹੀ ਰਹੇ ਹੁੰਦੇ ਹਨ ਕਿ ਇਸ ਗੱਲ ਦੀ ਭਣਕ ਉਸ ਦੀ ਭੈਣ ਨੂੰ ਲੱਗ ਜਾਂਦੀ ਹੈ ਤੇ ਉਹ ਆਪਣੇ ਭਰਾ ਨੂੰ ਬਿਨਾਂ ਵਜ੍ਹਾ ਬਹੁਤ ਗਾਲ੍ਹਾਂ ਕੱਢਦੀ ਹੈ ਤੇ ਸਰਾਪ ਦਿੰਦੀ ਹੈ।ਇਹ ਸੁਣਦੇ ਹੀ ਯਮਰਾਜ ਹੈਰਾਨ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਇੱਛਾ ਪੂਰੀ ਨਹੀਂ ਹੁੰਦੀ ਤੇ ਉਨ੍ਹਾਂ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪੈਂਦਾ ਹੈ। ਉਦੋਂ ਤੋਂ ਹੀ ਜੈਸ਼ਪੁਰ ਜ਼ਿਲ੍ਹੇ ਵਿਚ ਇਹ ਪ੍ਰਥਾ ਚੱਲ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: