ਬਰਨਾਲਾ : ਮਸ਼ਹੂਰ ਲਵਪ੍ਰੀਤ ਸਿੰਘ ਵਾਸੀ ਧਨੌਲਾ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਲਵਪ੍ਰੀਤ ਦੀ ਸੱਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕੈਨੇਡਾ ‘ਚ ਰਹਿਣ ਵਾਲੀ ਬੇਅੰਤ ਕੌਰ ਪਤਨੀ ਲਵਪ੍ਰੀਤ ਖਿਲਾਫ ਜਾਂਚ ਕਰ ਰਹੀ ਹੈ। SIT ਦੇ ਗਠਨ ਤੋਂ ਬਾਅਦ ਲਵਪ੍ਰੀਤ ਦੀ ਸੱਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬੇਅੰਤ ਕੌਰ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ।
ਪੁਲਿਸ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਨੇ 24 ਜੂਨ 2021 ਨੂੰ ਖੁਦਕੁਸ਼ੀ ਕਰ ਲਈ ਸੀ।ਉਨ੍ਹਾਂ ਦੱਸਿਆ ਕਿ ਉਸਦੇ ਪਰਿਵਾਰ ਅਤੇ ਰਿਸ਼ਤੇਦਾਰ ਦੇ ਬਿਆਨਾਂ ‘ਤੇ ਮੁਕੱਦਮਾ ਨੰਬਰ 97 ਥਾਣਾ ਧਨੌਲਾ ਵਿਖੇ 27 ਜੁਲਾਈ-2021 ਨੂੰ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਦੀ ਪਤਨੀ ਬੇਅੰਤ ਕੌਰ ਦੇ ਖਿਲਾਫ ਧਾਰਾ 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਜ਼ਿਕਰਯੋਗ ਹੈ ਕਿ ਲਵਪ੍ਰੀਤ ਦਾ ਵਿਆਹ 2 ਅਗਸਤ 2019 ਨੂੰ ਬੇਅੰਤ ਕੌਰ ਨਾਲ ਹੋਇਆ ਸੀ। 17 ਅਗਸਤ 2019 ਬੇਅੰਤ ਕੌਰ ਕੈਨੇਡਾ ਲਈ ਰਵਾਨਾ ਹੋ ਗਈ ਸੀ। ਕੈਨੇਡਾ ਪਹੁੰਚ ਕੇ ਉਸ ਨੇ ਲਵਪ੍ਰੀਤ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਲਵਪ੍ਰੀਤ ਇਸ ਮੁੱਦੇ ‘ਤੇ ਡਿਪਰੈਸ਼ਨ ‘ਚ ਚਲਾ ਗਿਆ। ਲਵਪ੍ਰੀਤ ਨੇ 24 ਜੂਨ 2021 ਨੂੰ ਆਪਣੇ ਖੇਤਾਂ ‘ਚ ਕੋਈ ਕੀਟਨਾਸ਼ਕ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਖ਼ਤ ਸੰਘਰਸ਼ ਕੀਤਾ ਗਿਆ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਪਰਿਵਾਰ ਨੂੰ ਮਿਲਣ ਗਈ ਸੀ। ਉਸ ਤੋਂ ਬਾਅਦ 27 ਜੁਲਾਈ, 2021 ਨੂੰ ਬੇਅੰਤ ਕੌਰ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।