ਯੂਕਰੇਨ-ਰੂਸ ਵਿਚ ਚੱਲ ਰਹੀ ਜੰਗ ਵਿਚ ਹਾਲਾਤ ਤਣਾਅਪੂਰਨ ਹਨ। ਇਸ ਦਰਮਿਆਨ ਯੂਕਰੇਨ ਵਿਚ ਫਸੇ ਭਾਰਤੀਆਂ ਲਈ ਭਾਰਤ ਸਰਕਾਰ ਨੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਯੂਕਰੇਨ ਦੀ ਇੰਡੀਅਨ ਅੰਬੈਸੀ ਨੇ ਐਡਵਾਈਜ਼ਰੀ ਜਾਰੀ ਕਰਕੇ ਉਥੇ ਫਸੇ ਭਾਰਤੀਆਂ ਨੂੰ ਕਿਹਾ ਹੈ ਕਿ ਸਰਹੱਦ ‘ਤੇ ਤਾਇਨਾਤ ਭਾਰਤੀ ਅਧਿਕਾਰੀਆਂ ਨਾਲ ਤਾਲਮੇਲ ਤੋਂ ਬਿਨਾਂ ਸਰਹੱਦ ਵੱਲ ਨਾ ਵਧੋ। ਪੱਛਮੀ ਸ਼ਹਿਰਾਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ ਜਿਥੇ ਹੋ, ਉਥੇ ਬਣੇ ਰਹਿਣਾ ਬੇਹਤਰ ਹੈ। ਬਿਨਾਂ ਕੋਆਰਡੀਨੇਸ਼ਨ ਦੇ ਬਾਰਡਰ ‘ਤੇ ਪਹੁੰਚਣ ਨਾਲ ਪ੍ਰੇਸ਼ਾਨੀ ਉਠਾਉਣੀ ਪੈ ਸਕਦੀ ਹੈ। ਪੂਰਬੀ ਇਲਾਕੇ ਵਿਚ ਅਗਲੇ ਨਿਰਦੇਸ਼ ਤੱਕ ਘਰਾਂ ਦੇ ਅੰਦਰ ਜਾਂ ਜਿਥੇ ਪਨਾਹ ਹੈ ਉਥੇ ਹੀ ਰਹੋ।
ਗੌਰਤਲਬ ਹੈ ਕਿ ਯੂਕਰੇਨ ਵਿਚ ਫਸੇ ਭਾਰਤੀਆਂ ਦੀ ਵਾਪਸੀ ਹੁਣ ਸ਼ੁਰੂ ਹੋ ਗਈ ਹੈ। ਰੋਮਾਨੀਆ ਦੇ ਰਸਤੇ ਤੋਂ ਇਨ੍ਹਾਂ ਸਾਰਿਆਂ ਨੂੰ ਦੇਸ਼ ਵਾਪਸ ਲਿਆਂਦਾ ਜਾ ਰਿਹਾ ਹੈ। ਉਂਝ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਦੀ ਤਿਆਰੀ ਵੀਰਵਾਰ ਹੀ ਸ਼ੁਰੂ ਕਰ ਦਿੱਤੀ ਗਈ ਸੀ ਜਦੋਂ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਸੀ ਕਿ ਪੋਲੈਂਡ ਤੇ ਹੰਗਰੀ ਦੇ ਰਸਤੇ ਸਾਰਿਆਂ ਨੂੰ ਬਾਹਰ ਕੱਢਿਆ ਜਾਵੇਗਾ।
ਯੂਕਰੇਨ ਵਿਚ ਲਗਭਗ 20 ਹਜ਼ਾਰ ਦੇ ਭਾਰਤੀ ਫਸੇ ਹੋਏ ਹਨ, ਜਿਸ ਵਿਚ ਜ਼ਿਆਦਾਤਰ ਵਿਦਿਆਰਥੀ ਹਨ। ਵਿਦਿਆਰਥੀ ਬੰਕਰਾਂ ਵਿਚ ਲੁਕਣ ਨੂੰ ਮਜਬੂਰ ਹਨ। ਇਸੇ ਕਾਰਨ ਹੁਣ ਭਾਰਤ ਸਰਕਾਰ ਵੱਲੋਂ ਰੈਸਕਿਊ ਮਿਸ਼ਨ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੁਤਿਨ ਨਾਲ ਫੋਨ ਉਤੇ ਗੱਲਬਾਤ ਦੌਰਾਨ ਇਹ ਮੁੱਦਾ ਚੁੱਕਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਯੂਕਰੇਨ ‘ਤੇ ਰੂਸ ਦੇ ਹਮਲੇ ਨੇ ਗੁਆਂਢੀ ਦੇਸ਼ਾਂ ਨੂੰ ਵੀ ਡਰਾ ਦਿੱਤਾ ਹੈ। ਰੋਮਾਨੀਆ, ਪੋਲੈਂਡ, ਲਾਤਵੀਆ, ਏਸਟੋਨੀਆ ਹੁਣ ਅਲਰਟ ਹਨ। ਇਨ੍ਹਾਂ ਦੇਸ਼ਾਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਫੌਜ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਰੱਖੀ ਗਈ ਹੈ। ਇਹ ਉਹ ਦੇਸ਼ ਹਨ ਜੋ ਨਾਟੋ ਦੇ ਮੈਂਬਰ ਬਣ ਚੁੱਕੇ ਹਨ ਤੇ ਰੂਸ ਦੀਆਂ ਅੱਖਾਂ ਵਿਚ ਲਗਾਤਾਰ ਰੜਕਦੇ ਰਹੇ ਹਨ। ਰੂਸ ਨਾਟੋ ਦੇਸ਼ਾਂ ਖਿਲਾਫ ਖੜ੍ਹਾ ਹੋ ਕੇ ਸੋਵੀਅਤ ਸੰਗ ਦੇ ਪੁਰਾਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦਾ ਹੈ।