ਖੇਤੀ ਮੰਤਰੀ ਨਰਿੰਦਰ ਤੋਮਰ ਦੇ MSP ਕਮੇਟੀ ਦੇ ਲਈ ਨਾਂ ਨਾ ਭੇਜੇ ਜਾਣ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਜਵਾਬ ਦਿੱਤਾ ਹੈ। ਮੋਰਚੇ ਨਾਲ ਜੁੜੇ ਭਾਰਤੀ ਕਿਸਾਨ ਯੂਨੀਅਨ, ਏਕਤਾ ਦੇ ਜਗਮੋਹਨ ਸਿੰਘ ਨੇ ਕਿਹਾ ਕਿ ਮੰਤਰੀ ਨੇ ਇਕਤਰਫਾ ਗੱਲ ਕਹੀ ਹੈ। ਕੇਂਦਰ ਨੇ ਸਾਡੇ ਤੋਂ 2 ਨਾਂ ਮੰਗੇ ਸਨ। ਇਸ ਚਿੱਠੀ ਦੇ ਜਵਾਬ ਵਿਚ ਅਸੀਂ ਪੁੱਛਿਆ ਸੀ ਕਿ ਇਸ ਕਮੇਟੀ ਦਾ ਮੈਂਬਰ ਤੇ ਚੇਅਰਮੈਨ ਕੌਣ ਹੋਣਗੇ। ਚੇਅਰਮੈਨ ਖੇਤੀ ਨਾਲ ਜੁੜਿਆ ਹੋਵੇਗਾ ਜਾਂ ਫਿਰਕੋਈ ਸਿਆਸੀ ਨੇਤਾ। ਅਸੀਂ ਚਾਹੁੰਦੇ ਹਾਂ ਕਿ ਕੋਈ ਕਿਸਾਨ ਚੇਅਰਮੈਨ ਬਣੇ।
ਇਸ ਕਮੇਟੀ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਹੋਣਗੀਆਂ ਜਾਂ ਪਿਛਲੀ ਕਮੇਟੀਆਂ ਦੀ ਤਰ੍ਹਾਂ ਪੈਂਡਿੰਗ ਹੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਅਸੀਂ ਕੇਂਦਰ ਨੂੰ ਚਿੱਠੀ ਲਿਖੀ ਸੀ। ਈ-ਮੇਲ ਵੀ ਭੇਜੀ ਗਈ ਸੀ ਜਿਸ ਬਾਰੇ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਰਾਜ ਸਭਾ ਵਿਚ ਕਿਹਾ ਕਿ ਜਿਵੇਂ ਹੀ ਸੰਯੁਕਤ ਕਿਸਾਨ ਮੋਰਚਾ ਤੋਂ ਨਾਂ ਮਿਲ ਜਾਣਗੇ ਤਾਂ MSP ਉਤੇ ਤੁਰੰਤ ਕਮੇਟੀ ਬਣਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਐਲਾਨ ‘ਤੇ ਕਾਇਮ ਹੈ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ‘ਤੇ 378 ਦਿਨ ਕਿਸਾਨ ਅੰਦੋਲਨ ਚੱਲਿਆ ਸੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨੂੰਨ ਵਾਪਸੀ ਦਾ ਐਲਾਨ ਕੀਤਾ ਸੀ। ਉਸੇ ਦਿਨ ਪੀਐੱਮ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਐੱਮਐੱਸਪੀ ਕਮੇਟੀ ਬਣਾਏਗੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਚੰਡੀਗੜ੍ਹ ਮੁੱਦੇ ‘ਤੇ ਰਾਜੇਵਾਲ ਦਾ ਬਿਆਨ-‘ਸਿਰਫ ਮਤਾ ਪਾਸ ਕਰਕੇ ਮਸਲਾ ਹੱਲ ਨਹੀਂ ਹੋਣਾ, ਸੰਘਰਸ਼ ਦੀ ਲੋੜ’
ਕਿਸਾਨਾਂ ਨੇ ਇੱਕ ਸਾਲ ਤੋਂ ਵੱਧ ਦਿਨ ਤੱਕ ਦਿੱਲੀ ਬਾਰਡਰ ‘ਤੇ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਕੀਤਾ। ਕਾਨੂੰਨ ਵਾਪਸ ਹੋ ਗਏ ਪਰ ਫਿਰ ਉਨ੍ਹਾਂ ਨੇ MSP ਦਾ ਮੁੱਦਾ ਚੁੱਕਿਆ। ਇਸ ਤੋਂ ਬਾਅਦ ਕੇਂਦਰ ਤੇ ਸੰਯੁਕਤ ਕਿਸਾਨ ਮੋਰਚਾ ਵਿਚ ਗੱਲਬਾਤ ਹੋਈ, ਜਿਸ ਨਾਲ ਸਮਝੌਤਾ ਹੋਇਆ ਕਿ ਕੇਂਦਰ MSP ਕਮੇਟੀ ਬਣਾਏਗਾ ਜਿਸ ਵਿਚ ਐੱਸਕੇਐੱਮ ਦੇ ਮੈਂਬਰ ਵੀ ਸ਼ਾਮਲ ਹੋਣਗੇ।