ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਚ ਖਾਲਿਸਤਾਨੀ ਪੋਸਟਰ ਲੱਗੇ ਹਨ। ਬੱਸ ਸਟੈਂਡ ਤੇ ਐੱਸਡੀਐੱਮ ਆਫਿਸ ਵਿਚ ਲੱਗੇ ਇਨ੍ਹਾਂ ਪੋਸਟਰਾਂ ਵਿਚ ਖਾਲਿਸਤਾਨ ਜ਼ਿੰਦਾਬਾਦ ਤੇ ਹਿੰਦੋਸਤਾਨ ਮੁਰਦਾਬਾਦ ਲਿਖਿਆ ਗਿਆ। ਇਸ ਦਾ ਪਤਾ ਚੱਲਦੇ ਹੀ ਪੁਲਿਸ ਤੁਰੰਤ ਉਥੇ ਪਹੁੰਚੀ ਜਿਸ ਦੇ ਬਾਅਦ ਉੁਸ ਨੂੰ ਹਟਾ ਦਿੱਤਾ ਗਿਆ। ਇਹ ਪੋਸਟਰ ਹੱਥ ਨਾਲ ਲਿਖੇ ਹੋਏ ਸਨ। ਇਹ ਪਹਿਲੀ ਵਾਰ ਹੈ ਕਿ ਦੇਸ਼ ਖਿਲਾਫ ਮੁਰਦਾਬਾਦ ਲਿਖਿਆ ਗਿਆ ਹੋਵੇ। ਹੁਣ ਤੱਕ ਖਾਲਿਸਤਾਨ ਜ਼ਿੰਦਾਬਾਦ ਦੇ ਹੀ ਪੋਸਟਰ ਲਗਾਏ ਜਾਂਦੇ ਸਨ।
ਜਿਸ ਇਲਾਕੇ ਵਿਚ ਇਹ ਪੋਸਟਰ ਲੱਗੇ ਹਨ, ਉਹ ਬਾਰਡਰ ਏਰੀਆ ਹੈ ਜਿਸ ਦੀ ਸਰਹੱਦ ਪਾਕਿਸਤਾਨ ਨਾਲ ਲੱਗੀ ਹੋਈ ਹੈ। ਇਥੋਂ ਪਾਕਿਸਤਾਨ ਲਈ ਕਾਰੀਡੋਰ ਵੀ ਹੈ। ਅਜਿਹੇ ਵਿਚ ਪੁਲਿਸ ਵਿਚ ਹੜਕੰਪ ਮਚਿਆ ਹੋਇਆ ਹੈ।
ਪੁਲਿਸ ਹੁਣ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲਣ ਵਿਚ ਲੱਗੀ ਹੋਈ ਹੈ। ਉਥੇ ਸੀਸੀਟੀਵੀ ਨਹੀਂ ਹੈ। ਪੁਲਿਸ ਉਥੋਂ ਆਉਂਦੇ-ਜਾਂਦੇ ਰਸਤਿਆਂ ਦੇ ਸੀਸੀਟੀਵੀ ਖੰਗਾਲ ਹੀ ਹੈ ਤਾਂ ਕਿ ਕੋਈ ਸੁਰਾਗ ਹੱਥ ਲੱਗ ਸਕੇ।
ਇਸ ਤੋਂ ਪਹਿਲਾਂ ਵੀ ਫਰੀਦਕੋਟ ਵਿਚ 2 ਵਾਰ ਖਾਲਿਸਤਾਨੀ ਪੋਸਟਰ ਲਗਾਏ ਜਾ ਚੁੱਕੇ ਹਨ। ਇਸ ਦੇ ਬਾਅਦ ਫਿਰੋਜ਼ਪੁਰ ਵਿਚ ਡੀਆਰਐੱਮ ਆਫਿਸ ਦੇ ਬਾਹਰ ਪੋਸਟਰ ਲਗਾਏ ਸਨ। ਫਿਰ ਸੰਗਰੂਰ ਵਿਚ 2 ਥਾਵਾਂ ‘ਤੇ ਪੋਸਟਰ ਲਗਾਏ ਗਏ ਜਿਸ ਦੇ ਪਿੱਛੇ ਬਾਅਦ ਵਿਚ ਸਿੱਖ ਫਾਰ ਜਸਟਿਸ ਦੀ ਸਾਜ਼ਿਸ਼ ਸਾਹਮਣੇ ਆਈ ਸੀ।
ਵੀਡੀਓ ਲਈ ਕਲਿੱਕ ਕਰੋ -: