ਮੀਂਹ ਦੇ ਮੌਸਮ ਵਿਚ ਇਕ ਚੀਜ਼ ਜੋ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ ਉਹ ਹੈ ਹੁਮਸ। ਮੀਂਹ ਦੇ ਦਿਨਾਂ ਵਿਚ ਨਮੀ ਕਾਫੀ ਵੱਧ ਜਾਂਦੀ ਹੈ ਤੇ ਅਜਿਹੇ ਵਿਚ ਹਰ ਕੋਈ ਹੁਮਸ ਤੋਂ ਬਚਣ ਦੇ ਤਰੀਕੇ ਲੱਭਦਾ ਹੈ। ਮੀਂਹ ਦੇ ਮੌਸਮ ਵਿਚ ਕੂਲਰ ਨੂੰ ਇਕਦਮ ਭੁੱਲ ਜਾਓ ਕਿਉਂਕਿ ਇਸ ਨਾਲ ਨਮੀ ਹੋਰ ਵੀ ਵਧ ਜਾਂਦੀ ਹੈ। ਇਸ ਮੌਸਮ ਵਿਚ ਜੇਕਰ ਕੁਝ ਕੰਮ ਆਉਂਦਾ ਹੈ ਤਾਂ ਉਹ ਹੈ ਏਸੀ ਪਰ ਏਸੀ ਦਾ ਰੇਟ ਇੰਨਾ ਜ਼ਿਆਦਾ ਹੁੰਦਾ ਹੈ ਕਿ ਹਰ ਕੋਈ ਇਸ ਨੂੰ ਨਹੀਂ ਖਰੀਦ ਸਕਦਾ ਹੈ।
ਅਸੀਂ ਗੱਲ ਕਰ ਰਹੇ ਹਾਂ Dehumidifier ਬਾਰੇ ਜਿਸ ਦਾ ਕੰਮ ਨਮੀ ਨੂੰ ਸੋਕਣਾ ਹੁੰਦਾ ਹੈ। ਇਹ ਇਕ ਪੋਰਟੇਬਲ ਡਿਵਾਈਸ ਹੈ ਜਿਸ ਨੂੰ ਘਰ ਵਿਚ ਕਿਤੇ ਵੀ ਰੱਖਿਆ ਜਾ ਸਕਦਾ ਹੈ। ਤੁਸੀਂ ਜਿਸ ਕਮਰੇ ਵਿਚ ਇਸ ਨੂੰ ਰੱਖਣਗੇ, ਉਸ ਕਮਰੇ ਦੀ ਸਾਰੀ ਨਮੀ ਇਹ ਆਸਾਨੀ ਨਾਲ ਸੋਕ ਲਵੇਗਾ। ਦੇਖਣ ਵਿਚ ਇਹ ਕਾਫੀ ਹੱਦ ਤੱਕ ਵਾਟਰ ਪਿਊਰੀਫਾਇਰ ਦੀ ਤਰ੍ਹਾਂ ਲੱਗਦਾ ਹੈ। ਡੀਹਿਊਮੀਡਿਫਾਇਰ ਵਿਚ ਇਕ ਛੋਟਾ ਜਿਹਾ ਟੈਂਕ ਦਿੱਤਾ ਜਾਂਦਾ ਹੈ, ਜਦੋਂਉਹ ਤੁਹਾਡੇ ਆਸ-ਪਾਸ ਦੀ ਨਮੀ ਨੂੰ ਨਹੀਂਸੋਕਦਾ ਤਾਂਇਸ ਵਿਚ ਦਿੱਤੇ ਟੈਂਕ ਵਿਚ ਇਹ ਇਕੱਠਾ ਹੋ ਜਾਂਦੀ ਹੈ।
ਡੀਹਿਊਮੀਡਿਫਾਇਰ ਜਦੋਂ ਨਮੀ ਨੂੰ ਸੋਕ ਲਵੇਗਾ ਤਾਂ ਕਮਰੇ ਵਿਚ ਚੱਲ ਰਹੇ ਪੱਖੇ ਜਾਂ ਕੂਲਰ ਨਾਲ ਸੁੱਕੀ ਹਵਾ ਸਰਕੂਲੇਟ ਹੋਣ ਲੱਗੇਗੀ ਤੇ ਕਮਰਾ ਜਲਦੀ ਤੋਂ ਠੰਡਾ ਹੋ ਜਾਵੇਗਾ।
ਇਹ ਵੀ ਪੜ੍ਹੋ : ISRO Recruitment Test : ਕੰਨ ‘ਚ ਬਲਿਊਟੁੱਥ ਲਗਾ ਦੇ ਰਹੇ ਸਨ ਪੇਪਰ, 2 ਵਿਦਿਆਰਥੀ ਗ੍ਰਿਫਤਾਰ
ਖਾਸ ਗੱਲ ਇਹ ਹੈ ਕਿ ਏਸੀ ਦੇ ਮੁਕਾਬਲੇ ਇਸ ਦੀ ਕੀਮਤ ਕਾਫੀ ਘੱਟ ਹੈ ਜਿਥੇ 1.5 ਟਨ ਏਸੀ ਦਾ ਰੇਟ 30 ਹਜ਼ਾਰ ਰੁਪੇ ਦੀ ਰੇਂਜ ਵਿਚ ਰਹਿੰਦਾ ਹੈ, ਉਥੇ ਡਿਹਿਊਮੀਡਿਫਾਇਰ ਤੁਹਾਨੂੰ ਸਿਰਫ 6000 ਰੁਪਏ ਦੇ ਸ਼ੁਰੂਆਤੀ ਕੀਮਤ ‘ਤੇ ਮਿਲ ਜਾਵੇਗਾ।
ਇਸ ਤੋਂ ਇਲਾਵਾ ਦੂਜਾ ਆਪਸ਼ਨ TABYIK ਡੀਹਿਊਮੀਡਿਫਾਇਰ ਵੀ ਹੈ ਜਿਸ ਦੀ ਕੀਮਤ 11307 ਰੁਪਏ ਹੈ। ਇਹ ਦੋਵੇਂ ਹੀ ਡਿਵਾਈਸ ਵਾਟਰ ਟੈਂਕ ਕਪੈਸਿਟੀ ਨਾਲ ਆਉਂਦਾ ਹੈ, ਟੈਂਕ ਜਦੋਂ ਨਮੀ ਕਾਰਨ ਭਰ ਜਾਂਦਾ ਹੈ ਤਾਂ ਉਹ ਭਰਿਆ ਹੋਇਆ ਪਾਣੀ ਜਿਹਾ ਲੱਗਦਾ ਹੈ। ਜੇਕਰ ਇਹ ਵਾਟਰ ਟੈਂਕ ਭਰ ਜਾਵੇ ਤਾਂ ਇਸ ਨੂੰ ਖਾਲੀ ਕਰਕੇ ਹੀ ਇਸਤੇਮਾਲ ਕਰੋ।
ਵੀਡੀਓ ਲਈ ਕਲਿੱਕ ਕਰੋ -: