ਦੇਸ਼ ਦੇ ਕਈ ਹਿੱਸਿਆਂ ‘ਚ ਮੀਂਹ ਕਾਰਨ ਤੇ ਪਹਾੜਾਂ ‘ਤੇ ਬਰਫਬਾਰੀ ਨਾਲ ਮੌਸਮ ਦਾ ਮਿਜ਼ਾਜ਼ ਬਦਲ ਗਿਆ ਹੈ। ਉਤਰਾਖੰਡ ਦੇ ਮੁਨਸਿਆਰੀ ਤੇ ਬਦਰੀਨਾਥ ‘ਚ ਬਰਫਬਾਰੀ ਹੋਈ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਠੰਡ ਵੱਧ ਗਈ ਹੈ। ਉਤਰੀ ਕਸ਼ਮੀਰ ਦੇ ਗੁਲਮਰਗ ‘ਚ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਹੋਇਆ। ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿੱਆਂ ‘ਚ ਮੀਂਹ ਕਾਰਨ ਠੰਡ ਵਧ ਗਈ ਹੈ।
ਸਾਰਾ ਸਾਲ ਸੁੱਕੇ ਦੀ ਮਾਰ ਝੇਲਣ ਵਾਲੇ ਵਿਦਰਭ ਦੇ ਯਵਤਮਾਲ ‘ਚ ਮੌਸਮ ਨੇ ਕਰਵਟ ਲਈ ਹੈ। ਪਿਛਲੇ 24 ਘੰਟਿਆਂ ਦੌਰਾਨ ਇਥੇ ਭਾਰੀ ਮੀਂਹ ਪਿਆ ਤੇ ਗੜ੍ਹੇ ਪਏ। ਮੱਧ ਪ੍ਰਦੇਸ਼ ਦੇ 22 ਤੋਂ ਵੱਧ ਜ਼ਿਲ੍ਹਿਆਂ ‘ਚ ਤੇਜ਼ ਮੀਂਹ ਨਾਲ ਗੜ੍ਹੇ ਵੀ ਡਿੱਗੇ। ਸੀਤ ਲਹਿਰ ਨੇ ਲੋਕਾਂ ਨੂੰ ਕੰਬਾ ਦਿੱਤਾ।
ਯੂ. ਪੀ. ‘ਚ ਲਖਨਊ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ‘ਚ ਸੋਮਵਾਰ ਤੋਂ ਸ਼ੁਰੂ ਹੋਈ ਬੂੰਦਾਬਾਦੀ ਨਾਲ ਠੰਡ ਵੱਧ ਗਈ। ਕਾਨਪੁਰ, ਹਰਦੋਈ, ਉਨਾਵ, ਕੌਸ਼ਾਂਬੀ, ਪ੍ਰਯਾਗਰਾਜ ਤੇ ਝਾਂਸੀ ‘ਚ ਵੀ ਸਵੇਰ ਤੋਂ ਬੱਦਲਵਾਈ ਰਹੀ। ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ।
ਰਾਜਸਥਾਨ ‘ਚ ਅੱਜ ਤਿੰਨ ਦਿਨ ਬਾਅਦ ਮੀਂਹ ਰੁਕਿਆ। ਜੈਪੁਰ ਸਣੇ ਪੂਰੇ ਰਾਜ ‘ਚ ਅੱਜ ਮੌਸਮ ਸਾਫ ਰਿਹਾ ਤੇ ਧੁੱਪ ਨਿਕਲੀ। ਜ਼ਿਆਦਾਤਰ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 4 ਤੋਂ 8 ਡਿਗਰੀ ਸੈਲਸੀਅਸ ਤੱਕ ਰਿਹਾ। ਦਿੱਲੀ ‘ਚ ਵਧਦੀ ਠੰਡ ਤੋਂ ਬਚਣ ਲਈ ਲੋਕ ਕੀ ਜਗ੍ਹਾ ਅੱਗ ਸੇਕਦੇ ਨਜ਼ਰ ਆਏ ਤੇ ਕਈ ਲੋਕ ਚਾਹ ਪੀ ਕੇ ਖੁਦ ਨੂੰ ਠੰਡ ਤੋਂ ਬਚਾਉਂਦੇ ਰਹੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਚੱਕਰਵਰਤੀ ਹਵਾਵਾਂ ਕਾਰਨ ਛੱਤੀਸਗੜ੍ਹ ‘ਚ ਮੰਗਲਵਾਰ ਤੋਂ ਪੈ ਰਿਹਾ ਮੀਂਹ, ਦਸੰਬਰ ‘ਚ ਹੁਣ ਤੱਕ ਦਾ ਸਭ ਤੋਂ ਭਾਰੀ ਮੀਂਹ ਸਾਬਤ ਹੋਇਆ। ਸਭ ਤੋਂ ਜ਼ਿਆਦਾ ਮੀਂਹ ਰਾਏਪੁਰ ‘ਚ ਪਿਆ। ਮੌਸਮ ਵਿਭਾਗ ਮੁਤਾਬਕ 9 ਦਸੰਬਰ 2010 ਨੂੰ 24 ਘੰਟੇ ਦੌਰਾਨ ਰਾਏਪੁਰ ‘ਚ 64.1 ਮਿਲੀਲੀਟਰ ਮੀਂਹ ਦਾ ਰਿਕਾਰਡ ਸੀ। ਮੰਗਲਵਾਰ ਸ਼ਾਮ ਤੋਂ ਬੁੱਧਵਾਰ ਸਵੇਰੇ 8.30 ਵਜੇ ਤੱਕ ਇਥੇ 66 ਮਿਲੀਲੀਟਰ ਮੀਂਹ ਪੈ ਚੁੱਕਾ ਹੈ ਤੇ ਅਜੇ ਵੀ ਮੀਂਹ ਦੇ ਆਸਾਰ ਬਣੇ ਹੋਏ ਹਨ।