ਜੰਮੂ-ਕਸ਼ਮੀਰ ਦੇ ਸੋਨਮਰਗ ਵਿੱਚ ਬਰਫੀਲਾ ਤੂਫ਼ਾਨ ਆਇਆ। ਸੋਨਮਰਗ ਜੰਮੂ ਅਤੇ ਕਸ਼ਮੀਰ ਦਾ ਇੱਕ ਪ੍ਰਸਿੱਧ ਪਹਾੜੀ ਸਟੇਸ਼ਨ ਹੈ, ਜਿੱਥੇ ਬਾਲਟਾਲ ਖੇਤਰ ਦੇ ਨੇੜੇ ਇੱਕ ਬਰਫ਼ ਖਿਸਕ ਗਈ। ਘਟਨਾ ਦੀਆਂ ਤਸਵੀਰਾਂ ਸਾਹਮਣੇ ਆਈ ਹੈ, ਜਿਸ ‘ਚ ਬਰਫ ਦੇ ਤੋਦੇ ਨੂੰ ਸਾਫ ਦੇਖੇ ਜਾ ਸਕਦੇ ਹਨ। ਕਈ ਲੋਕਾਂ ਦੇ ਤਬਾਹੀ ਦੀ ਲਪੇਟ ‘ਚ ਆਉਣ ਦੀ ਖ਼ਬਰ ਹੈ।
ਸੋਨਮਰਗ ਦੇ ਬਾਲਟਾਲ ਖੇਤਰ ਦੇ ਕੋਲ ਬਰਫ ਦੇ ਤੋਦੇ ਦੀ ਫੁਟੇਜ ਵੀ ਸਾਹਮਣੇ ਆਈ। ਜਾਣਕਾਰੀ ਮੁਤਾਬਕ ਕਸ਼ਮੀਰ ਘਾਟੀ ਦੇ ਉੱਚੇ ਇਲਾਕਿਆਂ ‘ਚ ਹੋਈ ਤਾਜ਼ਾ ਬਰਫਬਾਰੀ ਕਾਰਨ ਬੀਤੀ ਰਾਤ ਪੂਰੇ ਕਸ਼ਮੀਰ ‘ਚ ਤਾਪਮਾਨ ‘ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਬਾਅਦ ਸੋਨਮਰਗ ਦੇ ਬਾਲਟਾਲ ਖੇਤਰ ਦੇ ਨੇੜੇ ਬਰਫ ਖਿਸਕਣ ਦੇ ਹਾਲਾਤ ਪੈਦਾ ਹੋ ਗਏ। 12 ਜਨਵਰੀ ਵੀਰਵਾਰ ਨੂੰ ਜਿਸ ਥਾਂ ‘ਤੇ ਬਰਫ਼ਬਾਰੀ ਹੋਈ ਸੀ, ਉਹ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦਾ ਹੈ।
ਵੀਰਵਾਰ ਸਵੇਰੇ ਬਰਫੀਲੇ ਤੂਫਾਨ ਦੀ ਲਪੇਟ ‘ਚ ਆਉਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਮਲਬੇ ਤੋਂ ਕੱਢ ਲਿਆ ਗਿਆ ਹੈ। ਫਿਲਹਾਲ ਇਲਾਕੇ ‘ਚ ਬਚਾਅ ਕਾਰਜ ਜਾਰੀ ਹੈ। ਰਿਪੋਰਟਾਂ ਮੁਤਾਬਕ ਜੰਮੂ-ਕਸ਼ਮੀਰ ਵਿੱਚ ਦੋ ਵਾਰ ਬਰਫ਼ ਦੇ ਤੋਦੇ ਡਿੱਗਣ ਦੀ ਖ਼ਬਰ ਹੈ।
ਮੌਸਮ ਦੀ ਗੱਲ ਕਰੀਏ ਤਾਂ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਵਿੱਚ ਕੱਲ੍ਹ ਘੱਟੋ-ਘੱਟ ਤਾਪਮਾਨ ਮਨਫ਼ੀ 3 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ, ਜਦੋਂ ਕਿ ਘਾਟੀ ਦੇ ਗੇਟਵੇ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅਨੰਤਨਾਗ ਜ਼ਿਲ੍ਹੇ ਦੇ ਸੈਰ-ਸਪਾਟਾ ਸਥਾਨ ਪਹਿਲਗਾਮ ਵਿੱਚ ਵੀ ਤਾਪਮਾਨ ਮਨਫ਼ੀ 0.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਟੋਲ ਪਲਾਜ਼ੇ ਮੁੜ ਸ਼ੁਰੂ ਕਰਵਾਉਣ ਦੇ ਹੁਕਮ, ਹਾਈਕੋਰਟ ਨੇ ਮੰਗੀ ਸਟੇਟਸ ਰਿਪੋਰਟ
ਇਸ ਵੇਲੇ ਕਸ਼ਮੀਰ ‘ਚਿੱਲਈ ਕਲਾਂ’ ਦੀ ਲਪੇਟ ‘ਚ ਹੈ। ਚਿੱਲਈ ਕਲਾਂ 40 ਦਿਨਾਂ ਦਾ ਸਮਾਂ ਹੈ ਜਿਸ ਵਿੱਚ ਬਰਫ਼ਬਾਰੀ ਦੀ ਸਭ ਤੋਂ ਵੱਧ ਸੰਭਾਵਨਾ ਹੈ। ਇੱਥੇ ‘ਚਿੱਲਈ ਕਲਾਂ’ 21 ਦਸੰਬਰ ਨੂੰ ਸ਼ੁਰੂ ਹੋ ਕੇ 30 ਜਨਵਰੀ ਨੂੰ ਖ਼ਤਮ ਹੁੰਦੀ ਹੈ। ਹਾਲਾਂਕਿ ਇਸ ਤੋਂ ਬਾਅਦ ਵੀ ਸੀਤ ਲਹਿਰ ਜਾਰੀ ਹੈ। ‘ਚਿੱਲਈ ਕਲਾਂ’ ਤੋਂ ਬਾਅਦ 20 ਦਿਨਾਂ ਲਈ ‘ਚਿੱਲਈ ਖੁਰਦ’ ਅਤੇ ਫਿਰ 10 ਦਿਨਾਂ ਲਈ ‘ਚਿੱਲਈ ਬੱਚਾ’ ਦਾ ਦੌਰ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: