ਪੰਜਾਬ ‘ਚ ਅਗਲੇ ਦੋ ਦਿਨ ਕੜਾਕੇ ਦੀ ਠੰਡ ਦੇਖਣ ਨੂੰ ਮਿਲੇਗੀ। ਸੀਤ ਲਹਿਰ ਨਾਲ ਸੂਬਾ ਠੰਡ ਦੀ ਲਪੇਟ ਵਿਚ ਹੈ। ਬਠਿੰਡਾ ‘ਚ ਘੱਟੋ-ਘੱਟ ਪਾਰਾ 2.6 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਜਦੋਂ ਕਿ ਲਗਭਗ ਪੂਰੇ ਸੂਬੇ ‘ਚ 6 ਡਿਗਰੀ ਸੈਲਸੀਅਸ ਤੋਂ ਹੇਠਾਂ ਘੱਟੋ-ਘੱਟ ਪਾਰਾ ਰਿਹਾ।
ਵੀਰਵਾਰ ਨੂੰ ਦਿਨ ਸਮੇਂ ਧੁੱਪ ਨਿਕਲਣ ਨਾਲ ਜ਼ਿਆਦਾਤਰ ਪਾਰਾ 18 ਤੋਂ 20 ਡਿਗਰੀ ਸੈਲਸੀਅਸ ਤੱਕ ਰਿਹਾ। ਇਸ ਦੇ ਨਾਲ ਹੀ 5 ਤੋਂ 7 ਜਨਵਰੀ ਤੱਕ ਹਲਕਾ ਮੀਂਹ ਪੈਣ ਦੇ ਕਈ ਜ਼ਿਲ੍ਹਿਆਂ ਵਿਚ ਆਸਾਰ ਦੱਸੇ ਗਏ ਹਨ ਜਦੋਂ ਕਿ ਇਸ ਤੋਂ ਪਹਿਲਾਂ ਸਵੇਰ ਦੇ ਸਮੇਂ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੇਗੀ ਤੇ ਸੀਤ ਲਹਿਰ ਚੱਲੇਗੀ।
ਦੂਜੇ ਪਾਸੇ ਹਿਮਾਚਲ ‘ਚ ਨਵੇਂ ਸਾਲ ਦਾ ਆਗਾਜ਼ ਮੀਂਹ-ਬਰਫਬਾਰੀ ਨਾਲ ਹੋਵੇਗਾ। ਸ਼ਿਮਲਾ, ਮਨਾਲੀ ਤੇ ਡਲਹੌਜ਼ੀ ਆਦਿ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਨਵੇਂ ਸਾਲ ‘ਤੇ ਬਰਫਬਾਰੀ ਹੋ ਸਕਦੀ ਹੈ। ਮੱਧਵਰਤੀ ਤੇ ਉੱਚ ਪਰਬਤੀ ਖੇਤਰਾਂ ‘ਚ 1 ਤੋਂ 3 ਜਨਵਰੀ ਤੱਕ ਮੀਂਹ ਦੇ ਬਰਫਬਾਰੀ ਹੋਵੇਗੀ। ਬਰਫਬਾਰੀ ਤੋਂ ਪਹਿਲਾਂ ਸੂਬਾ ਪੂਰੀ ਤਰ੍ਹਾਂ ਤੋਂ ਠੰਡ ਦੀ ਲਪੇਟ ਵਿਚ ਆ ਗਿਆ ਹੈ ਜਦੋਂ ਕਿ 7 ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਜਮਾਵ ਬਿੰਦੂ ਤੇ ਹੋਰਨਾਂ ਦਾ 1 ਤੋਂ 2 ਡਿਗਰੀ ਸੈਲਸੀਅਸ ਵਿਚ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: