ਉਤਰੀ ਕਸ਼ਮੀਰ ਵਿਚ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਸਥਿਤ ਸਕੀ ਰਿਜ਼ਾਰਟ ਵਿਚ ਅਫਰਵਤ ਚੋਟੀ ‘ਤੇ ਬਰਫਬਾਰੀ ਦੀ ਲਪੇਟ ਵਿਚ ਆਉਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਬਰਫ਼ਬਾਰੀ ਉਦੋਂ ਹੋਈ ਜਦੋਂ ਸਕਾਈਅਰਜ਼ ਦਾ ਇੱਕ ਸਮੂਹ, ਜ਼ਿਆਦਾਤਰ ਵਿਦੇਸ਼ੀ, ਖੇਤਰ ਵਿੱਚ ਸਕੀਇੰਗ ਕਰ ਰਹੇ ਸਨ। ਅਧਿਕਾਰੀਆਂ ਅਨੁਸਾਰ, ਦੋ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਰਫ਼ ਹੇਠੋਂ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਮਸ਼ਹੂਰ ਸਕੀ-ਰਿਜ਼ੌਰਟ ਗੁਲਮਰਗ ਵਿੱਚ ਅਫਾਰਵਾਤ ਚੋਟੀ ‘ਤੇ ਭਾਰੀ ਬਰਫ਼ਬਾਰੀ ਕਾਰਨ ਚਾਰ ਹੋਰਨਾਂ ਨੂੰ ਬਚਾ ਲਿਆ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਕਿਸਮਤ ਨਾਲ ਅਸੀਂ ਚਾਰ ਹੋਰਨਾਂ ਲੋਕਾਂ ਨੂੰ ਬਚਾਉਣ ਵਿਚ ਸਫਲ ਰਹੇ। ਅਫਰਵਤ ਚੋਟੀ ਸਕੀਅਰਾਂ ਵਿਚ ਕਾਫੀ ਮਸ਼ਹੂਰ ਹੈ ਤੇ ਐਤਵਾਰ ਨੂੰ ਬਰਫਬਾਰੀ ਦੇ ਬਾਅਦ ਕਈ ਸਕੀਅਰਾਂ ਵਿਚ ਇਸ ਦਾ ਆਕਰਸ਼ਣ ਸੀ। ਗੁਲਮਰਗ ਬਰਫਬਾਰੀ ਵਿਚ ਬਚਾਅ ਮੁਹਿੰਮ, ਬਾਰਾਮੂਲਾ ਪੁਲਿਸ ਦੀ ਟੀਮ ਹੋਰਨਾਂ ਲੋਕਾਂ ਨਾਲ ਕੰਮ ‘ਤੇ ਲੱਗੀ ਹੋਈ ਹੈ।ਹੁਣ ਤੱਕ 19 ਵਿਦੇਸ਼ੀ ਨਾਗਰਿਕਾਂ ਨੂੰ ਸਫਲਤਾਪੂਰਵਕ ਬਚਾਇਆ ਗਿਆ ਹੈ। 2 ਵਿਦੇਸ਼ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਮੈਡੀਕੋ ਕਾਨੂੰਨੀ ਪ੍ਰਕਿਰਿਆਵਾਂ ਲਈ ਹਸਪਤਾਲ ਵਿਚ ਟਰਾਂਸਫਰ ਕੀਤਾ ਜਾ ਰਿਹਾ ਹੈ।
ਗੁਲਮਰਗ ਦੇ ਮਸ਼ਹੂਰ ਸਕੀ ਰਿਜ਼ਾਰਟ ਵਿਚ ਅਫਰਵਤ ਚੋਟੀ ‘ਤੇ ਬਰਫਬਾਰੀ ਹੋਈ। ਬਾਰਾਮੂਲਾ ਪੁਲਿਸ ਨੇ ਹੋਰ ਏਜੰਸੀਆਂ ਨਾਲ ਮਿਲ ਕੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਬਾਰਾਮੂਲਾ ਪੁਲਿਸ ਦਾ ਕਹਿਣਾ ਹੈ ਕਿ ਕੁਝ ਸਕੀਅਰਾਂ ਦੇ ਫਸੇ ਹੋਣ ਦੀ ਖਬਰਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਮ ਰਹੀਮ ਸਾਹਮਣੇ ਵਿਆਹ ਕਰਵਾਉਣ ਲਈ ਹਾਈਕੋਰਟ ਪਹੁੰਚੇ 2 ਪ੍ਰੇਮੀ, ਕਿਹਾ- ‘ਡੇਰਾ ਮੁਖੀ ਸਾਡਾ ਰੱਬ’
ਜੰਮੂ-ਕਸ਼ਮੀਰ ਵਿਚ ਬਰਫਬਾਰੀ ਤੋਂ ਬਾਅਦ ਰਿਜ਼ਾਰਟ ਤੋਂ ਆਪਣੀ ਜਾਨ ਬਚਾ ਕੇ ਬਾਹਰ ਵੱਲ ਨੂੰ ਭੱਜ ਰਹੇ ਹਨ। ਬਾਰਾਮੂਲਾ ਪੁਲਿਸ ਵੱਲੋਂ ਹੋਰ ਏਜੰਸੀਆਂ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੁਝ ਸਕੀਅਰਾਂ ਦੇ ਫਸੇ ਹੋਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: