ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਹੈ। ਅੱਜ ਦਾ ਗ੍ਰਹਿਣ ਭਾਰਤ ਵਿਚ ਲਗਭਗ 2 ਘੰਟੇ ਤੱਕ ਦਿਖੇਗਾ। ਇਸ ਨੂੰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਦੇਖਿਆ ਜਾ ਸਕੇਗਾ। ਦੇਸ਼ ਵਿਚ ਸਭ ਤੋਂ ਪਹਿਲਾਂ ਇਸ ਨੂੰ ਅੰਮ੍ਰਿਤਸਰ ਵਿਚ ਸ਼ਾਮ 4.19 ਵਜੇ ਤੋਂ ਦੇਖਿਆ ਜਾ ਸਕੇਗਾ। ਮੁੰਬਈ ਵਿਚ ਸ਼ਾਮ 6.09 ਵਜੇ ਤੱਕ ਸੂਰਜ ਗ੍ਰਹਿਣ ਦਿਖਾਈ ਦੇਵੇਗਾ। ਜ਼ਿਆਦਾਤਰ ਜਗ੍ਹਾ ਗ੍ਰਹਿਣ ਸੂਰਜ ਡੁੱਬਣ ਦੇ ਨਾਲ ਹੀ ਖਤਮ ਹੋਵੇਗਾ।
ਦੁਨੀਆ ਭਰ ਦੀ ਗੱਲ ਕਰੀਏ ਤਾਂ ਅਮਰੀਕੀ ਸਪੇਸ ਏਜੰਸੀ ਨਾਸਾ ਮੁਤਾਬਕ ਅੱਜ ਦਾ ਸੂਰਜ ਗ੍ਰਹਿਣ ਯੂਰਪ, ਨਾਰਥ ਈਸਟ ਅਫਰੀਕਾ, ਮਿਡਲ ਈਸਟ ਤੇ ਵੇਸਟ ਏਸ਼ੀਆ ਵਿਚ ਦਿਖਾਈ ਦੇਵੇਗਾ। ਇਸ ਸੂਰਜ ਗ੍ਰਹਿਣ ਦੇ ਬਾਅਦ 8 ਨਵੰਬਰ ਨੂੰ ਪੂਰਨ ਚੰਦਰ ਗ੍ਰਹਿਣ ਵੀ ਹੋਵੇਗਾ ਜੋ ਏਸ਼ੀਆ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ ਤੇ ਅਮਰੀਕਾ ਵਿਚ ਦਿਖੇਗਾ।
ਕੋਲਕਾਤਾ ਦੇ ਬਿਰਲਾ ਪਲੈਨੇਟੇਰੀਅਮ ਦੇ ਖਗੋਲ ਵਿਗਿਆਨੀ ਦੇਵੀ ਪ੍ਰਸਾਦ ਦੁਆਰੀ ਮੁਤਾਬਕ ਸੂਰਜ ਗ੍ਰਹਿਣ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ‘ਚ ਆਸਾਨੀ ਨਾਲ ਦੇਖਿਆ ਜਾ ਸਕੇਗਾ। ਇਹ ਗ੍ਰਹਿਣ ਦੇਸ਼ ਦੇ ਪੂਰਬੀ ਹਿੱਸਿਆਂ ‘ਚ ਨਜ਼ਰ ਨਹੀਂ ਆਵੇਗਾ, ਕਿਉਂਕਿ ਉਸ ਸਮੇਂ ਇਨ੍ਹਾਂ ਇਲਾਕਿਆਂ ‘ਚ ਸੂਰਜ ਅਸਤ ਪਹਿਲਾਂ ਹੀ ਹੋ ਚੁੱਕਾ ਹੋਵੇਗਾ। ਗ੍ਰਹਿਣ ਸ਼ਾਮ 4 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ। ਵੱਖ-ਵੱਖ ਥਾਵਾਂ ਦੇ ਹਿਸਾਬ ਨਾਲ ਗ੍ਰਹਿਣ ਦਾ ਸਮਾਂ ਵੱਖ-ਵੱਖ ਹੋਵੇਗਾ, ਸ਼ਾਮ 4.50 ਵਜੇ ਤੱਕ ਜ਼ਿਆਦਾਤਰ ਸ਼ਹਿਰਾਂ ‘ਚ ਗ੍ਰਹਿਣ ਨਜ਼ਰ ਆਵੇਗਾ।
ਅੱਜ ਦਾ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ, ਇਸ ਲਈ ਸੂਤਕ ਦੇ ਕਾਰਨ ਇਸ ਸਾਲ ਦੀਵਾਲੀ ਅਤੇ ਗੋਵਰਧਨ ਪੂਜਾ ਵਿੱਚ ਇੱਕ ਦਿਨ ਦਾ ਅੰਤਰ ਹੈ। ਹੁਣ ਗੋਵਰਧਨ ਪੂਜਾ 26 ਅਕਤੂਬਰ ਨੂੰ ਹੋਵੇਗੀ। 2022 ਤੋਂ ਬਾਅਦ ਦੀਪਾਵਲੀ ਅਤੇ ਸੂਰਜ ਗ੍ਰਹਿਣ ਦਾ ਜੋੜ 2032 ਵਿੱਚ 3 ਨਵੰਬਰ ਨੂੰ ਬਣੇਗਾ।
ਇਸ ਵਾਰ ਦੀਵਾਲੀ ‘ਤੇ ਸੂਰਜ ਗ੍ਰਹਿਣ ਹੈ ਅਤੇ ਬੁਧ, ਜੁਪੀਟਰ, ਸ਼ੁੱਕਰ, ਸ਼ਨੀ ਆਪਣੀ-ਆਪਣੀ ਰਾਸ਼ੀ ‘ਚ ਹਨ, ਅਜਿਹਾ ਯੋਗ ਪਿਛਲੇ 1300 ਸਾਲਾਂ ‘ਚ ਨਹੀਂ ਹੋਇਆ ਹੈ। ਅਤੇ ਇਸ ਦਾ ਸੁਤਕ ਸਵੇਰੇ ਚਾਰ ਵਜੇ ਤੋਂ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਦੀਵਾਲੀ ਵਰਗੇ ਵੱਡੇ ਤਿਉਹਾਰ ‘ਤੇ ਸੂਰਜ ਗ੍ਰਹਿਣ ਕਾਰਨ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ ਹਨ। ਜਿਵੇਂ ਕਿ ਲਕਸ਼ਮੀ ਜੀ ਦੀ ਚੌਕੀ ਨੂੰ ਕਦੋਂ ਹਟਾਉਣਾ ਹੈ, ਗ੍ਰਹਿਣ ਦੇ ਸਮੇਂ ਭੋਜਨ ਨੂੰ ਕਿਵੇਂ ਸੁਰੱਖਿਅਤ ਅਤੇ ਸ਼ੁੱਧ ਰੱਖਣਾ ਹੈ, ਸੂਤਕ ਦਾ ਸਮਾਂ ਕੀ ਰਹੇਗਾ ਗ੍ਰਹਿਣ ਦਾ ਸਾਰੀਆਂ ਰਾਸ਼ੀਆਂ ‘ਤੇ ਕੀ ਅਸਰ ਪਵੇਗਾ, ਗ੍ਰਹਿਣ ਸਮੇਂ ਗਰਭਵਤੀ ਔਰਤਾਂ ਨੂੰ ਖਾਸ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸੂਰਜ ਗ੍ਰਹਿਣ ਲੇਹ, ਲੱਦਾਖ, ਜੰਮੂ, ਸ਼੍ਰੀਨਗਰ, ਉਤਰਾਖੰਡ ਪੰਜਾਬੀ, ਦਿੱਲੀ, ਗੁਜਰਾਤ, ਰਾਜਸਥਾਨ ਤੇ ਪੱਛਮੀ ਮੱਧ ਪ੍ਰਦੇਸ਼ ਵਿਚ ਦਿਖੇਗਾ। ਤਾਮਨਿਲਾਡੂ ਕਰਨਾਟਕ, ਮੁੰਬਈ, ਆਂਧਰਾ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ, ਛੱਤੀਸਗੜ੍ਹ ਝਾਰਖੰਡ, ਬੰਗਾਲ ਤੇ ਬਿਹਾਰ ਵਿਚ ਕੁਝ ਸਮੇਂ ਲਈ ਦਿਖਾਈ ਦੇਵੇਗਾ। ਅਸਮ,ਅਰੁਣਾਚਲ, ਮਨੀਪੁਰ, ਨਾਗਾਲੈਂਡ ਵਿਚ ਸੂਰਜ ਗ੍ਰਹਿਣ ਦਿਖਾਈ ਨਹੀਂ ਦੇਵੇਗਾ।