ਗੋਰਖਪੁਰ ਵਿਚ ਇਕ ਪੁੱਤ ਨੇ ਆਪਣੀ 82 ਸਾਲ ਦੀ ਬਜ਼ੁਰਗ ਮਾਂ ਦਾ ਕਤਲ ਕਰ ਦਿੱਤਾ। ਕਤਲ ਦੇ ਬਾਅਦ ਪੁੱਤ ਨੇ ਮਾਂ ਦੀ ਲਾਸ਼ ਨੂੰ ਘਰ ਵਿਚ ਬੈੱਡ ਹੇਠਾਂ ਚਾਰ ਦਿਨ ਤੱਕ ਲੁਕਾਏ ਰੱਖਿਆ ਸੀ। ਲਾਸ਼ ਵਿਚੋਂ ਬਦਬੂ ਆਉਣ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਲਾਸ਼ ਦੀ ਬਦਬੂ ਨੂੰ ਲੁਕਾਉਣ ਲਈ ਉਹ ਘਰ ਵਿਚ ਅਗਰਬੱਤੀ ਜਲਾਉਂਦਾ ਸੀ। 5ਵੇਂ ਦਿਨ ਜਦੋਂ ਬਦਬੂ ਜ਼ਿਆਦਾ ਫੈਲਗਈ ਤਾਂ ਆਸ ਪਾਸ ਦੇ ਲੋਕਾਂ ਨੂੰ ਸ਼ੱਕ ਹੋਇਆ ਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤਾਂ ਲਾਸ਼ ਬੈੱਡ ਦੇ ਹੇਠਾਂ ਪਈ ਸੀ। ਪੁੱਤ ਤੋਂ ਪੁੱਛਗਿਛ ਕਰਨ ‘ਤੇ ਉਸ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਹੀ ਬੀਮਾਰੀ ਨਾਲ ਉਸ ਦੀ ਮਾਂ ਦੀ ਮੌਤ ਹੋ ਗਈ। ਹਾਲਾਂਕਿ ਉਸ ਨੇ ਮੌਤ ਦੀ ਖਬਰ ਕਿਸੇ ਨੂੰ ਨਹੀਂ ਦਿੱਤੀ ਤੇ ਲਾਸ਼ ਨੂੰ ਲੁਕਾ ਕੇ ਰੱਖਿਆ ਸੀ।
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮਹਿਲਾ ਸ਼ਹਿਰ ਦੇ ਏਡੀ ਸਕੂਲ ਵਿਚ ਟੀਚਰ ਤੋਂ ਰਿਟਾਇਰਡ ਸੀ। ਹਾਲਾਂਕਿ ਐੱਸਪੀ ਨਾਰਥ ਮਨੋਜ ਕੁਮਾਰ ਅਵਸਥੀ ਦਾ ਕਹਿਣਾ ਹੈ ਕਿ ਮੌਤ ਦੀ ਵਜ੍ਹਾ ਬੀਮਾਰੀ ਹੀ ਲੱਗ ਰਹੀ ਹੈ ਪਰ ਪੋਸਟਮਾਰਟਮ ਦੇ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ।
ਲਾਸ਼ ਨੂੰ ਚਾਰ ਦਿਨ ਤੱਕ ਘਰ ਵਿਚ ਲੁਕਾਉਣ ਪਿੱਛੇ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਹਿਲਾ ਦਾ ਬੇਟਾ ਮਾਨਸਿਕ ਤੌਰ ‘ਤੇ ਬੀਮਾਰ ਹੈ। ਪਹਿਲੂ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਜਾਂਚ ਤੇ ਪੋਸਟਮਾਰਟਮ ਰਿਪੋਰਟ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਐਸਿਡ ਅਟੈਕ ‘ਤੇ ਸਵਾਤੀ ਮਾਲੀਵਾਲ ਦਾ ਦਿੱਲੀ ਪੁਲਿਸ ਨੂੰ ਨੋਟਿਸ, ਕਿਹਾ- ‘ਸਬਜ਼ੀ ਵਾਂਗ ਵਿਕ ਰਿਹੈ ਤੇਜ਼ਾਬ’
ਦਰਅਸਲ ਸ਼ਿਵਪੁਰ ਸਹਿਬਾਜਗੰਜ ਵਾਸੀ ਰਾਮ ਦੁਲਾਰੇ ਮਿਸ਼ਰ ਦੀ ਪਤਨੀ ਸ਼ਾਂਤੀ ਦੇਵੀ ਦੀ ਲਾਸ਼ ਮੰਗਲਵਾਰ ਨੂੰ ਮੁਹੱਲੇ ਦੇ ਲੋਕਾਂ ਦੀ ਸੂਚਨਾ ‘ਤੇ ਪੁਲਿਸ ਨੇ ਉਨ੍ਹਾਂ ਦੇ ਘਰ ਤੋਂ ਬਰਾਮਦ ਕੀਤੀ। ਇਸ ਮਾਮਲੇ ਵਿਚ ਪੁਲਿਸ ਨੇ ਪੁੱਛਗਿਛ ਲਈ ਸ਼ਾਂਤੀ ਦੇਵੀ ਦੇ ਬੇਟੇ ਨਿਖਿਲ ਮਿਸ਼ਰਾ ਉਰਫ ਡੱਬੂ ਨੂੰ ਹਿਰਾਸਤ ਵਿਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਚਾਰ ਦਿਨ ਪਹਿਲਾਂ ਮੌਤ ਹੋ ਗਈ ਸੀ ਪਰ ਪੁੱਤ ਨੇ ਮਾਂ ਦੀ ਲਾਸ਼ ਨੂੰ ਬੈੱਡ ਹੇਠਾਂ ਲੁਕਾਇਆ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: