ਕਰਨਾਕਟ ਵਿੱਚ ਚੱਲ ਰਹੇ ਹਿਜਾਬ ਵਿਵਾਦ ‘ਤੇ ਹੁਣ ਬਾਲੀਵੁੱਡ ਸਿਤਾਰੇ ਖੁੱਲ੍ਹ ਕੇ ਬੋਲ ਰਹੇ ਹਨ। ਅਦਾਕਾਰਾ ਸੋਨਮ ਕਪੂਰ ਨੇ ਵੀ ਇਸ ਵਿਵਾਦ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਤੇ ਹਿਜਾਬ ਦੀ ਤੁਲਨਾ ਸਿੱਖਾਂ ਦੀ ਪਗੜੀ ਨਾਲ ਕਰ ਦਿੱਤੀ। ਇਸ ਪਿੱਛੋਂ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਸੋਨਮ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕਲਾਕਾਰ ਹੋ ਕਲਾਕਾਰ ਵਾਲਾ ਕੰਮ ਕਰੋ।
ਦਰਅਸਲ ਸੋਨਮ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਸਵਾਲ ਪੁੱਛਿਆ ਕਿ ਜੇ ਪਗੜੀ ਇੱਕ ਚੁਆਇਸ ਹੋ ਸਕਦੀ ਹੈ ਤਾਂ ਹਿਜਾਬ ਕਿਉਂ ਨਹੀਂ? ਸੋਸ਼ਲ ਮੀਡੀਆ ‘ਤੇ ਸੋਨਮ ਕਪੂਰ ਦੀ ਇਸ ਪੋਸਟ ਨੂੰ ਲੈ ਕੇ ਬਹਿਸ ਛਿੜ ਗਈ ਹੈ। ਲੋਕ ਇਸ ਨੂੰ ਲੈ ਕੇ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਸੋਨਮ ਦੀ ਇਸ ਪੋਸਟ ਨੂੰ ਗਲਤ ਮੰਨ ਰਹੇ ਹਨ ਤਾਂ ਕੁਝ ਲੋਕ ਇਸ ਦਾ ਸਮਰਥਨ ਕਰ ਰਹੇ ਹਨ।
ਬੀਜੇਪੀ ਆਗੂ ਮਨਜਿੰਦਰ ਸਿੰਘ ਨੇ ਕਿਹਾ ਕਿ ਸੋਨਮ ਕਪੂਰ ਨੇ ਬਹੁਤ ਹੀ ਵਿਵਾਦਿਤ ਪੋਸਟ ਆਪਣੇ ਇੰਸਟਾਗ੍ਰਾਮ ‘ਤੇ ਪਾਈ ਹੈ। ਪਹਿਲਾਂ ਤਾਂ ਮੈਂ ਸੋਨਮ ਕਪੂਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੀ ਪੋਸਟ ਪਾ ਕੇ ਦੋ ਧਰਮਾਂ ਨੂੰ ਆਪਸ ਵਿੱਚ ਭਿੜਾਉਣ ਦਾ ਕੰਮ ਗਲਤ ਹੈ। ਇਹ ਜਿਹੜੀ ਤੁਸੀਂ ਦਸਤਾਰ ਦੀ ਤੁਲਨਾ ਕੀਤੀ ਹੈ, ਇਹ ਸਿੱਖ ਲਈ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਇਹ ਬਖਸ਼ਿਸ਼ ਦਿੱਤੀ ਹੈ। ਹਰ ਸਿੱਖ ਲਈ ਇਹ ਜ਼ਰੂਰੀ ਹੈ ਤੇ ਸਾਡੇ ਸਰੀਰ ਦਾ ਹਿੱਸਾ ਹੈ, ਕੋਈ ਗਹਿਣਾ ਨਹੀਂ।’
ਸਿਰਸਾ ਨੇ ਅੱਗੇ ਕਿਹਾ ਕਿ ਹਿਜਾਬ ਦੀ ਤੁਲਨਾ ਪਗੜੀ ਨਾਲ ਕਰਨਾ ਬਿਲਕੁਲ ਗਲਤ ਹੈ। ਸਾਰੇ ਧਰਮਾਂ ਦੀਆਂ ਆਪਣੀਆਂ ਮਾਨਤਾਵਾਂ ਹਨ। ਉਹ ਮਾਨਤਾਵਾਂ ਕਾਇਮ ਰਹਿਣੀਆਂ ਚਾਹੀਦੀਆਂ ਹਨ ਪਰ ਇਸ ਤਰ੍ਹਾਂ ਤੋਂ ਜਾਣ-ਬੁੱਝ ਕੇ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ, ਇਹ ਬਹੁਤ ਗਲਤ ਹੈ। ਮੈਂ ਸੋਨਮ ਕਪੂਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਕੰਮ ਕਲਾਕਾਰ ਵਾਲਾ ਹੈ, ਤੁਸੀਂ ਆਪਣਾ ਕਲਾਕਾਰ ਦਾ ਕੰਮ ਕਰੋ।’
ਜ਼ਿਕਰਯੋਗ ਹੈ ਕਿ ਸੋਮ ਕਪੂਰ ਦੀ ਇੰਸਟਾਗ੍ਰਾਮ ‘ਤੇ ਵੱਡੀ ਫੈਨ ਫਾਲੋਇੰਗ ਹੈ। ਉਸ ਦੇ ਇੰਸਟਾਗ੍ਰਾਮ ‘ਤੇ 3.1 ਕਰੋੜ ਤੋਂ ਵੱਧ ਫਾਲੋਅਰਸ ਹਨ। ਉਹ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਹੈ ਜਿਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: