ਸੋਨੀਆ ਮਾਨ ਨੇ ਫੇਸਬੁੱਕ ਲਾਈਵ ਹੋ ਯੂਕਰੇਨ ਤੇ ਰੂਸ ਦੀ ਲੜਾਈ ਨਾਲ ਸਬੰਧਤ ਕੁਝ ਮੁੱਦਿਆਂ ਨੂੰ ਚੁੱਕਿਆ। ਉਨ੍ਹਾਂ ਕਿਹਾ ਕਿ ਮੈਂ ਯੁੱਧ ਬਾਰੇ ਕੁਝ ਗੱਲਾਂ ਲੋਕਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਜੰਗ ਵਿਚ ਆਮ ਲੋਕਾਂ ਤੇ ਬੱਚਿਆਂ ਦੀ ਜਾਨ ਜਾ ਰਹੀ ਹੈ, ਜੋ ਕਿ ਬਹੁਤ ਬੁਰੀ ਗੱਲ ਹੈ ਤੇ ਜੋ ਨਹੀਂ ਹੋਣਾ ਚਾਹੀਦਾ। ਜੰਗ ਨਾਲ ਹਮੇਸ਼ਾ ਵਿਨਾਸ਼ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰ ਸਾਨੂੰ ਇਸ ਗੱਲ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੋ ਜੰਗ ਕਿਉਂ ਹੋ ਰਹੀ ਹੈ, ਉਸ ਦਾ ਕੀ ਕਾਰਨ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸਾਨੂੰ ਵਰਲਡ ਮਾਮਲਿਆਂ ਬਾਰੇ ਜ਼ਿਆਦਾ ਦਖਲ ਨਹੀਂ ਦੇਣਾ ਚਾਹੀਦਾ। PM ਮੋਦੀ ਦੀ ਤਾਰੀਫ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਕੀਤੀ ਜਿਸ ਕਾਰਨ ਯੁੱਧ ਨੂੰ 6 ਘੰਟਿਆਂ ਲਈ ਰੋਕ ਦਿੱਤਾ ਗਿਆ ਤਾਂ ਜੋ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਬਾਹਰ ਨਿਕਲਣ ਦਾ ਸਮਾਂ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਰੂਸ ਤੇ ਭਾਰਤ ਦੇ ਚੰਗੇ ਸਬੰਧ ਹਨ। 1971 ਤੇ 62 ਵਿਚ ਵੀ ਰੂਸ ਨੇ ਭਾਰਤ ਦੀ ਮਦਦ ਕੀਤੀ ਸੀ ਤੇ ਸਾਨੂੰ ਹਿਸਟਰੀ ਬਾਰੇ ਪਤਾ ਹੋਣਾ ਚਾਹੀਦਾ ਹੈ।
ਮਾਨ ਨੇ ਕਿਹਾ ਕਿ ਰੂਸ ਦਾ 70 ਫੀਸਦੀ ਕੰਮ ਗੈਸ ਪਾਈਪ ਨਾਲ ਚੱਲਦਾ ਹੈ ਤੇ ਰੂਸ ਯੂਰਪ ਨੂੰ ਗੈਸ ਸਪਲਾਈ ਕਰਦੀ ਹੈ ਤੇ ਇਹ ਗੈਸ ਯੂਕਰੇਨ ਰਾਹੀਂ ਸਪਲਾਈ ਕੀਤੀ ਜਾਂਦੀ ਹੈ। ਯੂਕਰੇਨ ਰਸ਼ੀਆ ਨੂੰ ਟੈਕਸ ਚਾਰਜ ਕਰਦਾ ਹੈ। ਜਦੋਂ ਯੂਕਰੇਨ ਦੇ ਰਾਸ਼ਟਰਪਤੀ ਰੂਸ ਕੋਲੋਂ ਵਾਧੂ ਟੈਕਸ ਵਸੂਲਣਾ ਚਾਹਿਆ ਤਾਂ ਰਸ਼ੀਆ ਨੇ ਫਿਰ ਵੀ ਯੂਕਰੇਨ ਨਾਲ ਚੰਗੇ ਸਬੰਧ ਬਣਾਏ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਸਮੁੰਦਰ ਦੇ ਵਿਚ ਦੀ 5 ਸਾਲ ਲਗਾ ਕੇ ਗੈਸ ਪਾਈਪ ਬਣਾਈ ਤਾਂ ਜੋ ਸਿੱਧੇ ਤੌਰ ‘ਤੇ ਯੂਰਪ ਦੇਸ਼ਾਂ ਨੂੰ ਗੈਸ ਸਪਲਾਈ ਕੀਤੀ ਜਾ ਸਕੇ। ਯੂਕਰੇਨ ਨੇ ਅਮਰੀਕਾ ਨਾਲ ਮਿਲ ਕੇ ਨਾਟੋ ਵਿਚ ਆਪਣੇ ਆਪ ਨੂੰ ਸ਼ਾਮਲ ਕਰਨ ਦੀ ਗੱਲ ਕੀਤੀ ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਯੂਕਰੇਨ ‘ਚ ਫਸੇ ਭਾਰਤੀਆਂ ਦੀ ਮਦਦ ਕਰ ਰਹੇ ਨੇ ਸੋਨੂੰ ਸੂਦ, ਬੋਲੇ, ‘ਇਹ ਮੇਰੀ ਡਿਊਟੀ’
ਉਨ੍ਹਾਂ ਕਿਹਾ ਕਿ ਅਮਰੀਕਾ ਦੀ ਹਮੇਸ਼ਾ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਦੋ ਨੇੜਲੇ ਦੇਸ਼ਾਂ ਨੂੰ ਲੜਾ ਦਿਓ ਤੇ ਆਪਣਾ ਹਥਿਆਰ ਸਪਲਾਈ ਕਰਕੇ ਫਾਇਦਾ ਕਮਾਓ। ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਨੂੰ ਅਮਰੀਕਾ ਨੇ ਹਥਿਆਰ ਦਿੱਤਾ ਹੈ। ਮੋਦੀ ਨੇ ਬਹੁਤ ਹੀ ਚੰਗਾ ਫੈਸਲਾ ਲਿਆ ਕਿ ਰਸ਼ੀਆ ਨਾਲ ਗੱਲ ਕਰਕੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ। ਹੁਣ ਯੂਕਰੇਨ ਵਿਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਭਾਰਤੀ ਵਿਦਿਆਰਥੀਆਂ ਨੂੰ ਟ੍ਰੇਨਾਂ ਵਿਚ ਵੀ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਇਸ ਲਈ ਬੁਰਾ ਸਲੂਕ ਹੋ ਰਿਹਾ ਹੈ। ਮੈਂ ਕਿਸੇ ਖਿਲਾਫ ਨਹੀਂ ਹੈ ਪਰ ਸਾਨੂੰ ਆਪਣੇ ਦੇਸ਼ ਮਾਮਲਿਆਂ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੇ ਵਿਸ਼ਵ ਯੁੱਧ ਨਹੀਂ ਹੋਣਾ ਚਾਹੀਦਾ।