ਸੋਨੂੰ ਸੂਦ ਫ਼ਿਲਮੀ ਅਭਿਨੇਤਾ ਦੇ ਨਾਲ ਨਾਲ ਲੋੜਵੰਦਾਂ ਲਈ ਮਸੀਹਾ ਵੀ ਹਨ। ਸੋਨੂੰ ਸੂਦ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਇਸ ਮਦਦ ਨਾਲ ਕਈ ਲੋਕਾਂ ਨੂੰ ਸਹਾਰਾ ਮਿਲਿਆ ਹੈ ਤੇ ਕਈ ਲੋਕਾਂ ਦੀ ਜਾਨ ਵੀ ਬਚਾਈ ਗਈ ਹੈ। ਅਜਿਹਾ ਹੀ ਇਕ ਹੋਰ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ਹੈ।
ਝਾਰਖੰਡ ਸ਼ਿਵਤਲਾ ਪਿੰਡ ਦਾ ਰਹਿਣ ਵਾਲਾ 6 ਮਹੀਨੇ ਦਾ ਮਾਸੂਮ ਸ਼ਿਵਾਂਸ਼ ਗੰਭੀਰ ਬੀਮਾਰੀ ਤੋਂ ਪੀੜਤ ਹੈ। ਦਰਅਸਲ, ਸ਼ਿਵਾਂਸ਼ ਦਾ ਦਿਮਾਗ ਜਨਮ ਦੇ ਸਮੇਂ ਤੋਂ ਹੀ ਸਿਰ ਤੋਂ ਬਾਹਰ ਹੈ।ਸ਼ਿਵਾਂਸ਼ ਦੇ ਪਰਿਵਾਰ ਕੋਲ ਉਸਦੇ ਇਲਾਜ ਲਈ ਪੈਸੇ ਨਹੀਂ ਹਨ। ਬੱਚੇ ਦੇ ਮਾਪੇ ਸ਼ਿਵਾਂਸ਼ ਦੇ ਇਲਾਜ ਲਈ ਘਰ-ਘਰ ਭਟਕ ਰਹੇ ਹਨ। ਅਜਿਹੇ ‘ਚ ਮਾਸੂਮ ਬੱਚੇ ਦੀ ਮਦਦ ਲਈ ਸੋਨੂੰ ਸੂਦ ਅੱਗੇ ਆਏ ਹਨ। ਸ਼ਿਵਾਂਸ਼ ਕੁਮਾਰ ਦਾ ਇਲਾਜ ਹੁਣ ਸੋਨੂੰ ਸੂਦ ਦੀ ਚੈਰਿਟੀ ਦੁਆਰਾ ਮੁੰਬਈ ਵਿੱਚ ਕਰਵਾਇਆ ਜਾਵੇਗਾ। ਸੋਨੂੰ ਸੂਦ ਨੇ ਬੱਚੇ ਦਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ- ਮੈਂ ਟਿਕਟ ਭੇਜ ਰਿਹਾ ਹਾਂ। ਸ਼ਿਵਾਂਸ਼ ਦੇ ਇਲਾਜ ਦਾ ਸਮਾਂ ਆ ਗਿਆ ਹੈ। ਮੁੰਬਈ ਵਿੱਚ ਮਿਲਦੇ ਹਾਂ।
ਇਹ ਵੀ ਪੜ੍ਹੋ : ਹਰਿਆਣਾ ਦੇ ਸਾਬਕਾ ਰਾਜਪਾਲ ਧਨਿਕ ਲਾਲ ਮੰਡਲ ਦਾ ਦੇਹਾਂਤ, CM ਖੱਟਰ ਤੇ ਰਾਜਪਾਲ ਨੇ ਪ੍ਰਗਟਾਇਆ ਸੋਗ
ਪਰਿਵਾਰ ਦੇ ਸਾਰੇ ਮੈਂਬਰ 16 ਨਵੰਬਰ ਨੂੰ ਰਾਂਚੀ ਤੋਂ ਮੁੰਬਈ ਲਈ ਰਵਾਨਾ ਹੋਣਗੇ। ਸ਼ਿਵਾਂਸ਼ ਦੇ ਇਲਾਜ ਨੂੰ ਲੈ ਕੇ ਪਰਿਵਾਰਕ ਮੈਂਬਰ ਮੁਸ਼ਕਿਲ ਦੇ ਦੌਰ ‘ਚੋਂ ਲੰਘ ਰਹੇ ਸਨ । ਪਰ ਹੁਣ ਸੋਨੂੰ ਸੂਦ ਦੀ ਮਦਦ ਤੋਂ ਪੀੜਤ ਸ਼ਿਵਾਂਸ਼ ਦੇ ਮਾਪੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਬੱਚੇ ਨੂੰ ਨਵੀਂ ਜ਼ਿੰਦਗੀ ਮਿਲੇਗੀ। ਸੋਨੂੰ ਸੂਦ ਨੂੰ ਲੋਕ ਵਿਚ ਅਸਲ ਜ਼ਿੰਦਗੀ ਦੇ ਸੁਪਰਹੀਰੋ ਬਣ ਗਏ ਹਨ । ਸੋਨੂੰ ਸੂਦ ਦੀ ਗਰੀਬਾਂ ਅਤੇ ਲੋੜਵੰਦਾਂ ਪ੍ਰਤੀ ਦਰਿਆਦਿਲੀ ਹਰ ਪਾਸੇ ਚਰਚਾ ‘ਚ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: