ਮੋਗਾ : ਅਭਿਨੇਤਾ ਸੋਨੂੰ ਸੂਦ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਭੈਣ ਮਾਲਵਿਕਾ ਲਈ ਮੋਗਾ ਦੇ ਪਿੰਡ ਚੜਿੱਕ ਵਿਚ ਪਹਿਲੀ ਵਾਰ ਜਨ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਗੁਰਦੁਆਰੇ ਵਿਚ ਇਕੱਠਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਸੋਨੂੰ ਸੂਦ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰ ਪਿੰਡ ਵਿਚ ਇਕ ਅਜਿਹੀ ਟੀਮ ਹੋਵੇ ਜੋ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੀ ਲਿਸਟ ਬਣਾ ਕੇ ਦੇਵੇ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਦੱਸ ਦੇਈਏ ਕਿ ਮਾਲਵਿਕਾ ਵੱਲੋਂ ਸਿਆਸਤ ‘ਚ ਆਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਉਹ ਕਿਸ ਪਾਰਟੀ ਤੋਂ ਚੋਣ ਲੜੇਗੀ, ਇਹ ਤੈਅ ਨਹੀਂ ਹੋਇਆ ਹੈ। ਚੋਣਾਂ ਤੋਂ ਪਹਿਲਾਂ ਜਦੋਂ ਕਿ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਵਿਚ ਜੁਟੀਆਂ ਹੋਈਆਂ ਹਨ ਤਾਂ ਸੋਨੂੰ ਸੂਦ ਵੱਲੋਂ ਵੀ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਇਹ ਵੀ ਚਰਚਾ ਹੈ ਕਿ ਮਾਲਵਿਕਾ ਸੂਦ ਨਾਲ ਕਾਂਗਰਸ ਦੇ ਦੋ ਪੁਰਾਣੇ ਨੇਤਾ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਕਾਂਗਰਸ ਤੋਂ ਚੋਣਾਂ ਲੜ ਸਕਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕੁਝ ਕਾਂਗਰਸੀ ਅੰਦਰਖਾਤੇ ਮਾਲਵਿਕਾ ਦਾ ਸਾਥ ਵੀ ਦੇ ਰਹੇ ਹਨ। ਕਾਂਗਰਸੀ ਵਿਧਾਇਕ ਹਰਜੋਤ ਕਮਲ ਦੀ ਪਤਨੀ ਕੌਂਸਲਰ ਚੋਣਾਂ ਹਾਰ ਗਈ ਸੀ ਅਤੇ ਹੋ ਸਕਦਾ ਹੈ ਕਿ ਹੁਣ ਇਸ ਇਲਾਕੇ ਤੋਂ ਕਾਂਗਰਸ ਟਿਕਟ ਬਦਲ ਸਕਦੀ ਹੈ। ਮਾਲਵਿਕਾ ਦਾ ਸਿਆਸਤ ‘ਚ ਆਉਣਾ ਤਾਂ ਤੈਅ ਹੈ ਪਰ ਸੋਨੂੰ ਸੂਦ ਨੇ ਖੁਦ ਚੋਣਾਂ ਲੜਨ ਤੋਂ ਮਨ੍ਹਾ ਕਰ ਦਿੱਤਾ ਹੈ।