ਬਾਲੀਵੁੱਡ ਐਕਟਰ ਸੋਨੂੰ ਸੂਦ ਕੋਰੋਨਾ ਕਾਲ ਵਿਚ ਦੇਸ਼ ਦੇ ਮਸੀਹਾ ਵਜੋਂ ਉਭਰ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕੋਰੋਨਾ ਕਾਲ ਵਿਚ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸੇ ਕਾਰਨ ਸੋਨੂੰ ਸੂਦ ਦੇਸ਼ ਦੇ ਰੀਅਲ ਹੀਰੋ ਬਣ ਗਏ ਹਨ। ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਅੱਜ ਕਾਂਗਰਸ ਪਾਰਟੀ ਜੁਆਇੰਟ ਕਰ ਲਈ ਹੈ। ਭਰਾ ਸੋਨੂੰ ਸੂਦ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਟਵੀਟ ਕਰਦਿਆਂ ਸੋਨੂੰ ਸੂਦ ਨੇ ਲਿਖਿਆ ਕਿ ‘ਮੇਰੀ ਭੈਣ ਮਾਲਵਿਕਾ ਨੇ ਸਿਆਸੀ ਸਫਰ ਸ਼ੁਰੂ ਕੀਤਾ ਹੈ। ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਤੇ ਜ਼ਿੰਦਗੀ ਦੇ ਹਰ ਇਸ ਨਵੇਂ ਅਧਿਆਏ ਵਿਚ ਉਨ੍ਹਾਂ ਨੇ ਅੱਗੇ ਵਧਿਆ ਦੇਖਣ ਲਈ ਬੇਚੈਨ ਹੋ ਰਿਹਾ ਹਾਂ। ਗੁਡ ਲੱਕ ਮਾਲਵਿਕਾ। ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਲੋਕਾਂ ਦੀ ਸੇਵਾ ਲਈ ਕੰਮ ਕਰਦਾ ਰਹਾਂਗਾ।
ਸੋਨੂੰ ਸੂਦ ਦੇ ਘਰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਮਾਲਵਿਕਾ ਨੇ ਕਾਂਗਰਸ ਦੀ ਮੈਂਬਰਸ਼ਿਪ ਲਈ। ਖਬਰਾਂ ਮੁਤਾਬਕ ਮਾਲਵਿਕਾ ਨੂੰ ਹਰ ਪਾਰਟੀ ਤੋਂ ਟਿਕਟ ਮਿਲ ਰਿਹਾ ਸੀ ਪਰ ਉਨ੍ਹਾਂ ਨੇ ਕਾਂਗਰਸ ਦਾ ਪੱਲਾ ਫੜਿਆ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਕੁਝ ਸਮਾਂ ਪਹਿਲਾਂ ਹੀ ਸੋਨੂੰ ਸੂਦ ਨੇ ਆਪਣਾ ਨਾਂ ਪੰਜਾਬ ਦੇ ਸਟੇਟ ਆਈਕਨ ਦੇ ਅਹੁਦੇ ਤੋਂ ਹਟਾ ਲਿਆ ਸੀ।ਉਨ੍ਹਾਂ ਨੂੰ ਸਾਲ 2020 ਵਿਚ ਇਹ ਸਨਮਾਨ ਦਿੱਤਾ ਗਿਆ ਸੀ। ਬਹੁਤ ਦੇਰ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸੋਨੂੰ ਸੂਦ ਰਾਜਨੀਤਕ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਪਰ ਉਨ੍ਹਾਂ ਨੇ ਹਮੇਸ਼ਾ ਇਨ੍ਹਾਂ ਅਟਕਲਾਂ ਨੂੰ ਖਾਰਜ ਕੀਤਾ ਹੈ। ਸੋਨੂੰ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਵਿਚ ਵੀ ਲੋਕਾਂ ਦੀ ਹਰ ਸੰਭਵ ਮਦਦ ਕਰਦੇ ਰਹਿਣਗੇ। ਹੁਣੇ ਜਿਹੇ ਉਨ੍ਹਾਂ ਨੇ ਆਪਣੀ ਭੈਣ ਮਾਲਵਿਕਾ ਨਾਲ ਚੰਡੀਗੜ੍ਹ ਦੇ ਮੋਗਾ ਵਿਚ ਸਕੂਲ ਦੀਆਂ ਵਿਦਿਰਥਣਾਂ ਤੇ ਸੋਸ਼ਲ ਵਰਕਰਾਂ ਨੂੰ 1000 ਸਾਈਕਲ ਵੰਡਣ ਦਾ ਵਾਅਦਾ ਕੀਤਾ ਹੈ।