ਪਾਕਿਸਤਾਨ ਦੇ ਕਰਾਚੀ ਵਿਚ ਸ਼ਮਸੀ ਸੁਸਾਇਟੀ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਤਿੰਨ ਧੀਆਂ ਦੀ ਹੱਤਿਆ ਕਰਕੇ ਖੁਦ ਵੀ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਦਾਖਲ ਕਰਵਾਇਆ ਜਦੋਂ ਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਦੋਸ਼ ਫਵਾਦ ਤੇ ਉਸ ਦੀ ਪਤਨੀ ਵਿਚ ਮਾਮੂਲੀ ਵਿਵਾਦ ਦੇ ਬਾਅਦ ਫਵਾਦ ਨੇ ਤੇਜ਼ ਹਥਿਆਰ ਨਾਲ ਆਪਣੀ ਪਤਨੀ ਕਾਦਰੀ (37) ਸਣੇ ਬੇਟੀ ਰੋਮਾ (16), ਰੂਬੀਆ (12) ਤੇ ਸਲਮਾ (10) ਦੀ ਹੱਤਿਆ ਕਰ ਦਿੱਤੀ। ਦੋਸ਼ੀ ਨੇ ਆਪਣਾ ਗਲਾ ਕੱਟ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ।
ਇਹ ਵੀ ਪੜ੍ਹੋ : ਮੀਂਹ ਕਾਰਨ ਤੀਜਾ ਵਨਡੇਅ ਹੋਇਆ ਰੱਦ: ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਸੀਰੀਜ਼
ਛੱਤ ‘ਤੇ ਚੀਕਾਂ ਸੁਣਨ ਦੇ ਬਾਅਦ ਜਦੋਂ ਦੋਸ਼ੀ ਦੀ ਮਾਂ ਤੇ ਭਰਾ ਦੀ ਪਤਨੀ ਛੱਤ ‘ਤੇ ਪਹੁੰਚੇ ਤਾਂ ਫਵਾਦ ਤੜਫ ਰਿਹਾ ਸੀ ਜਦੋਂ ਕਿ ਹੋਰਨਾਂ ਤਿੰਨਾਂ ਨੇ ਦਮ ਤੋੜ ਦਿੱਤਾ ਸੀ। ਪੁਲਿਸ ਨੂੰ ਸੂਚਿਤ ਕਰਨ ‘ਤੇ ਪੁਲਿਸ ਨੇ ਫਵਾਦ ਨੂੰ ਕਰਾਚੀ ਦੇ ਪ੍ਰਾਈਵੇਟ ਹਸਪਤਾਲ ਵਿਚ ਪਹੁੰਚਾਇਆ। ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਆਪਣੀ ਪਤਨੀ ਤੇ ਵੱਡੀ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਜੋ ਉਸ ਦੀ ਹੱਤਿਆ ਦਾ ਕਾਰਨ ਬਣਿਆ।
ਵੀਡੀਓ ਲਈ ਕਲਿੱਕ ਕਰੋ -: