ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮਾਜਵਾਦੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸਪਾ ਵੱਲੋਂ 159 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ। ਇਸ ਵਿਚ ਅਖਿਲੇਸ਼ ਦਾ ਨਾਂ ਵੀ ਸ਼ਾਮਲ ਹੈ। ਉਹ ਮੈਨਪੁਰੀ ਦੀ ਕਰਹਲ ਸੀਟ ਤੋਂ ਚੋਣ ਲੜਨਗੇ। ਨਾਲ ਹੀ ਸਪਾ ਦੇ ਦਿੱਗਜ਼ ਨੇਤਾ ਆਜਮ ਖਾਨ ਨੂੰ ਪਾਰਟੀ ਨੇ ਰਾਮਪੁਰ ਤੋਂ ਮੈਦਾਨ ਵਿਚ ਉਤਾਰਿਆ ਹੈ ਜਦੋਂ ਕਿ ਉਨ੍ਹਾਂ ਦੇ ਬੇਟੇ ਅਬਦੁੱਲਾ ਆਜਮ ਖਾਨ ਨੂੰ ਸਵਾਰ ਤੋਂ ਟਿਕਟ ਦਿੱਤਾ ਗਿਆ ਹੈ।
ਕੈਰਾਨਾ ਸੀਟ ਤੋਂ ਸਮਾਜਵਾਦੀ ਪਾਰਟੀ ਨੇ ਨਾਹਿਦ ਹਸਨ ਨੂੰ ਟਿਕਟ ਦਿੱਤਾ ਹੈ। ਨਾਹਿਦ ਹਸਨ ਗੈਂਗਸਟਰ ਐਕਟ ਵਿਚ ਜੇਲ੍ਹ ਵਿਚ ਬੰਦ ਹਨ। ਉਥੇ ਜਸਵੰਤ ਨਗਰ ਤੋਂ ਸ਼ਿਵਪਾਲ ਯਾਦਵ, ਨਕੁੜ ਤੋਂ ਧਰਮ ਸਿੰਘ ਸੈਣੀ, ਸਹਾਰਨਪੁਰ ਦੇਹਾਤ ਤੋਂ ਆਸ਼ੂ ਮਾਲਿਕ, ਮਾਂਟ ਤੋਂ ਸੰਜੇ ਲਾਠਰ, ਬਰੇਲੀ ਕੈਂਟ ਤੋਂ ਸੁਪ੍ਰਿਆ ਏਰਨ, ਊਚਾਹਾਰ ਤੋਂ ਮਨੋਜ ਪਾਂਡੇ, ਘਾਟਮਪੁਰ ਤੋਂ ਭਗਵਤੀ ਸਾਗਰ, ਤਿੰਦਵਾਰੀ ਤੋਂ ਬ੍ਰਿਜੇਸ਼ ਪ੍ਰਜਾਪਤੀ ਨੂੰ ਉਮੀਦਵਾਰ ਬਣਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਦੂਜੇ ਪਾਸੇ ਭਾਜਪਾ ਛੱਡ ਕੇ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋਏ ਸਵਾਮੀ ਪ੍ਰਸਾਦ ਮੌਰਿਆ ਨੂੰ ਝਟਕਾ ਲੱਗਾ ਹੈ। ਉਨ੍ਹਾਂ ਦੇ ਬੇਟੇ ਉਤਕਰਸ਼ ਮੌਰਿਆ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੀ ਜਗ੍ਹਾ ਊਚਾਹਾਰ ਤੋਂ ਮਨੋਜ ਪਾਂਡੇ ਨੂੰ ਟਿਕਟ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਸੀ ਕਿ ਮੌਰਿਆ ਨੇ ਬੇਟੇ ਦੇ ਟਿਕਟ ਲਈ ਸਪਾ ਜੁਆਇਨ ਕੀਤੀ ਸੀ।