ਯੂਪੀ ਦੇ ਬਰੇਲੀ ਦੀ ਭੋਜਪੁਰੀ ਵਿਧਾਨ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਸ਼ਹਜਿਲ ਇਸਲਾਮ ਦੇ ਵਿਗੜੇ ਬੋਲ ਸੁਰਖੀਆਂ ਵਿਚ ਹਨ। ਸ਼ਹਜਿਲ ਇਸਲਾਮ ਦਾ ਸਮਾਜਵਾਦੀ ਪਾਰਟੀ ਦੇ ਵਰਕਰਾਂ ਵੱਲੋਂ ਸਨਮਾਨ ਸਮਾਰੋਹ ਪ੍ਰੋਗਰਾਮ ਆਯੋਜਿਤ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੇ ਯੂਪੀ ਦੀ ਯੋਗੀ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਜੇਕਰ ਯੋਗੀ ਅਪਸ਼ਬਦ ਕਹਿਣ ਦਾ ਕੰਮ ਕਰਨਗੇ ਤਾਂ ਅਸੀਂ ਲੋਕ ਵੀ ਚੁੱਪ ਬੈਠਣ ਦਾ ਕੰਮ ਨਹੀਂ ਕਰਾਂਗੇ। ਸਾਨੂੰ ਪ੍ਰੇਸ਼ਾਨ ਤੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇਕ ਮਜ਼ਬੂਤ ਧਿਰ ਯੂਪੀ ਵਿਚ ਮੌਜੂਦ ਹੈ। ਅਜਿਹੇ ਵਿਚ ਜੇਕਰ ਉਨ੍ਹਾਂ ਦੇ ਮੂੰਹ ‘ਚੋਂ ਆਵਾਜ਼ ਨਿਕਲੇਗੀ ਤਾਂ ਸਾਡੀਆਂ ਵੀ ਬੰਦੂਕਾਂ ਤੋਂ ਧੂੰਆਂ ਨਹੀਂ ਨਿਕਲੇਗਾ, ਗੋਲੀਆਂ ਨਿਕਲਣਗੀਆਂ।
ਸ਼ਹਜਿਲ ਇਸਲਾਮ ਵਾਇਰਲ ਵੀਡੀਓ ਵਿਚ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਅਸੀਂ ਲੋਕ ਤੁਹਾਡੇ ਨਾਲ ਹਾਂ। ਪੂਰਾ ਜਨਸਮਰਥਨ ਸਾਡੇ ਨਾਲ ਹੈ। ਸਾਡੇ ਉਮੀਦਵਾਰਾਂ ਨੂੰ 1-1 ਲੱਖ ਵੋਟਾਂ ਮਿਲੀਆਂ ਹਨ। ਜੇਕਰ ਇਨ੍ਹਾਂ ਲੋਕਾਂ ਨੇ ਮਨਮਾਨੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਰੇਲੀ ਅੰਦਰ ਵੀ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ, ਸੜਕਾਂ ਜਾਮ ਕਰਨ ਦਾ ਕੰਮ ਕਰਨਗੇ। ਕੋਈ ਜ਼ਿਆਦਤੀ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਵਰਕਰਾਂ ਨੂੰ ਕੋਈ ਵੀ ਪ੍ਰੇਸਾਨੀ ਹੋਈ ਤਾਂ ਤੁਸੀਂ ਸੰਗਠਨ ਨੂੰ ਦੱਸੋ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਰੇਹਮ ਨੇ ਦੱਸਿਆ ‘ਮਿੰਨੀ ਟਰੰਪ’, ਮਰੀਅਮ ਨੇ ਕਿਹਾ-‘ਦੇਸ਼ਧ੍ਰੋਹੀ’
ਉਨ੍ਹਾਂ ਕਿਹਾ ਕਿ ਭਾਜਪਾ ਜੇਕਰ ਹਿੰਸਾ ਫੈਲਾਉਣ ਦਾ ਕੰਮ ਕਰੇਗੀ ਤਾਂ ਅਸੀਂ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਦਾ ਕੰਮ ਕਰਾਂਗੇ। ਸ਼ਹਿਜੀਲ ਦੁਆਰਾ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਣ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਸਪਾ ਦੇ ਸ਼ਹਜਿਲ ਇਸਲਾਮ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਬਹੋਰਨ ਲਾਲ ਮੌਰਿਆ ਨੂੰ 9409 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸ਼ਹਜਿਲ ਇਸਲਾਮ ਨੂੰ 119402 ਵੋਟਾਂ ਮਿਲੀਆਂ ਸਨ ਦੂਜੇ ਪਾਸੇ ਭਾਜਪਾ ਉਮੀਦਵਾਰ ਨੂੰ 109993 ਵੋਟਾਂ ਮਿਲੀਆਂ ਸਨ।