ਪੰਜਾਬ ਦੇ ਅਬੋਹਰ ਸ਼ਹਿਰ ਵਿਚ ਅੱਜ ਸ਼੍ਰੀਗੰਗਾਨਗਰ ਰੋਡ ਤੇ ਮਹਾਰਾਣਾ ਪ੍ਰਤਾਪ ਚੌਕ ਨੇੜੇ ਇੱਕ ਨਿੱਜੀ ਸਕੂਲ ਵੈਨ ਚੋਂ ਧੂੰਆਂ ਨਿਕਲਣ ਲੱਗਾ। ਇਸ ਦੌਰਾਨ ਵੈਨ ‘ਚ ਬੱਚੇ ਵੀ ਮਜੂਦ ਸਨ, ਪਰ ਡਰਾਈਵਰ ਨੇ ਸਮਝਦਾਰੀ ਦਿਖਾ ਕੇ ਉਨ੍ਹਾਂ ਨੂੰ ਬਚਾ ਲਿਆ। ਡਰਾਈਵਰ ਨੇ ਤੁਰੰਤ ਰਾਹਗੀਰਾਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਸਪਾਰਕ ਹੋ ਰਹੀ ਤਾਰ ਨੂੰ ਕੱਟ ਕੇ ਸੁੱਟ ਦਿੱਤਾ।
ਜਾਣਕਾਰੀ ਅਨੁਸਾਰ ਗੋਬਿੰਦ ਨਗਰੀ ਸਥਿਤ ਸ਼ਿਵਾਲਿਕ ਸਕੂਲ ਦੀ ਵੈਨ ਅੱਜ ਦੁਪਹਿਰ ਛੁੱਟੀ ਤੋਂ ਬਾਅਦ ਕਰੀਬ 25 ਬੱਚਿਆਂ ਨੂੰ ਲੈ ਕੇ ਨਵੀਂ ਆਬਾਦੀ ਖੇਤਰ ਲਈ ਰਵਾਨਾ ਹੋਇਆ ਸੀ। ਮਹਾਰਾਣਾ ਪ੍ਰਤਾਪ ਚੌਕ ਨੇੜੇ ਪਹੁੰਚਣ ਤੇ ਅਚਾਨਕ ਵੈਨ ਵਿੱਚ ਸਪਾਰਕਿੰਗ ਹੋਣ ਕਾਰਨ ਧੂੰਆਂ ਨਿਕਲਣ ਲੱਗਾ। ਲੋਕਾਂ ਨੇ ਵੈਨ ਚੋਂ ਧੁਆਂ ਨਿਕਲਦਾ ਦੇਖ ਕੇ ਵੈਨ ‘ਚ ਬੈਠੇ ਬੱਚਿਆਂ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ : ਪਟਿਆਲਾ ਦੇ ਰਾਘੋਮਾਜਰਾ ‘ਚ ਮਕਾਨ ਦੀ ਛੱਤ ਡਿੱਗੀ, 2 ਲੋਕਾਂ ਦੀ ਮੌ.ਤ, 3 ਜ਼ਖਮੀ
ਇਸ ਤੋਂ ਬਾਅਦ ਬੱਚਿਆਂ ਨੂੰ ਦੂਜੇ ਵੈਨ ‘ਚ ਸੁਰੱਖਿਅਤ ਉਨ੍ਹਾਂ ਨੇ ਘਰ ਪਹੁੰਚਾਇਆ ਗਿਆ। ਚਸ਼ਮਦੀਦਾਂ ਅਨੁਸਾਰ ਵੈਨ ਦੀ ਹਾਲਤ ਬਾਹਰ ਤੋਂ ਹੀ ਠੀਕ ਨਹੀਂ ਲੱਗ ਰਹੀ ਅਤੇ ਵੈਨ ਐਜੂਕੇਸ਼ਨ ਨਿਯਮਾਂ ਦੇ ਅਨੁਸਾਰ ਵੀ ਨਹੀਂ ਲੱਗ ਰਹੀ। ਅਜਿਹੀ ਹਾਲਤ ‘ਚ ਜੇਕਰ ਅੱਜ ਵੈਨ ‘ਚ ਅੱਗ ਲੱਗ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਰੇ ਸਕੂਲਾਂ ਦੀਆਂ ਵੈਨਾਂ ਦੀ ਚੈਕਿੰਗ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: