ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਵੀਰਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਲਈ ਅੱਜ ਫੈਸਲੇ ਦੀ ਘੜੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮੇਰੇ ਤੋਂ ਸਿਰਫ ਪੰਜ ਸਾਲ ਵੱਡਾ ਹੈ। ਅਸੀਂ ਇਥੋਂ ਦੀ ਪਹਿਲੀ ਜਨਰੇਸ਼ਨ ਹਾਂ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਦਾ ਫੈਸਲਾ ਐਤਵਾਰ ਨੂੰ ਹੋਵੇਗਾ। ਸੰਸਦ ਵਿਚ ਵੋਟਿੰਗ ਹੋਵੇਗੀ ਤੇ ਤੈਅ ਹੋਵੇਗਾ ਕਿਪਾਕਿਸਤਾਨ ਦੀ ਸੱਤਾ ‘ਤੇ ਕੌਣ ਕਾਬਜ਼ ਹੋਵੇਗਾ ਪਰ ਜੋ ਲੋਕ ਕਹਿ ਰਹੇ ਹਨ ਕਿ ਇਮਰਾਨ ਅਸਤੀਫਾ ਦੇਵੇਗਾ ਤਾਂ ਉਹ ਜਾਣ ਲੈਣ ਕਿ ਇਮਰਾਨ ਆਖਰੀ ਗੇਂਦ ਤੱਕ ਮੈਦਾਨ ‘ਤੇ ਡਟਿਆ ਰਿਹਾ ਹੈ ਤੇ ਡਟਿਆ ਰਹੇਗਾ।
ਇਮਰਾਨ ਨੇ ਕਿਹਾ ਕਿ ਜਦੋਂ ਤੋਂ ਮੈਂ ਸੱਤਾ ਸੰਭਾਲੀ ਪਹਿਲੇ ਹੀ ਦਿਨ ਤੋਂ ਮੈਂ ਅਜਿਹੀ ਵਿਦੇਸ਼ੀ ਪਾਲਿਸੀ ਬਣਾਈ ਕਿ ਪਾਕਿਸਤਾਨ ਦੇ ਲੋਕਾਂ ਲਈ ਹੋਵੇ। ਪਾਕਿਸਤਾਨ ਦੇ ਲੋਕਾਂ ਲਈ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਹੋਰ ਨਾਲ ਦੁਸ਼ਮਣੀ ਕਰ ਲਈਏ। ਇਮਰਨ ਖਾਨ ਨੇ ਕਿਹਾ ਕਿ ਨਾ ਮੈਂ ਝੁਕਾਂਗਾ ਤੇ ਨਾ ਹੀ ਆਪਣੀ ਕੌਮ ਨੂੰ ਝੁਕਣ ਦੇਵਾਂਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਹਿਸ਼ਤਗਰਦੀ ਦੇ ਖਿਲਾਫ ਹੈ। ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਕਬਾਇਲੀ ਇਲਾਕਿਆਂ ਨੂੰ ਦੂਜੇ ਤੋਂ ਬੇਹਤਰ ਜਾਣਦਾ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
PM ਇਮਰਾਨ ਨੇ ਕਿਹਾ ਕਿ ਅਮਰੀਕਾ ਨੂੰ ਮੇਰੇ ਤੋਂ ਦਿੱਕਤਹੈ, ਦੂਜੇ ਨੇਤਾਵਾਂ ਤੋਂ ਨਹੀਂ ਹੈ। ਅਮਰੀਕਾ ਨੇ ਰਿਸ਼ਤੇ ਖਤਮ ਕਰਨ ਦੀ ਧਮਕੀ ਦਿੱਤੀ। ਇਮਰਾਨ ਨੇ ਕਿਹਾਕਿ ਬਾਹਰੀ ਲੋਕਾਂ ਨੇ ਇਥੋਂ ਦੇ ਲੋਕਾਂ ਨਾਲ ਮਿਲ ਕੇ ਸਾਡੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਚੀ।ਉਨ੍ਹਾਂ ਕਿਹਾ ਕਿ ਰੂਸ ਜਾਣ ਦਾ ਫੈਸਲਾ ਸਾਡੇ ਇਕੱਲੇ ਦਾ ਨਹੀਂ ਸੀ। ਮੇਰੇ ਰੂਸ ਜਾਣ ਨਾਲ ਅਮਰੀਕਾ ਨਾਰਾਜ਼ ਹੋ ਗਿਆ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਮਿਲੇ ਸਾਂਸਦ ਸੰਨੀ ਦਿਓਲ, ਧਾਰੀਵਾਲ ਵੂਲਨ ਮਿੱਲ ਮੁਲਾਜ਼ਮਾਂ ਦਾ ਚੁੱਕਿਆ ਮੁੱਦਾ
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਲਕ ਨੂੰ ਹੇਠਾਂ ਜਾਂਦਿਆਂ ਦੇਖਿਆ ਹੈ। ਪਾਕਿਸਤਾਨ ਵਿਦੇਸ਼ੀ ਤਾਕਤਾਂ ਸਾਹਮਣੇ ਚੀਟਿਆਂ ਦੀ ਤਰ੍ਹਾਂ ਰੇਂਗ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਵਿਦੇਸ਼ੀ ਪਾਲਿਸੀ ਆਜ਼ਾਦ ਹੋਵੇਗੀ, ਇਸ ਦਾ ਫਾਇਦਾ ਪਾਕਿਸਤਾਨ ਨੂੰ ਹੋਵੇਗਾ. ਉਨ੍ਹਾਂ ਕਿਹਾ ਕਿ ਮੈਂ ਸਾਰੇ ਮੁਲਕਾਂ ਨੂੰ ਜਾਣਦਾ ਹਾਂ। ਮੈਂ ਕਿਸੇ ਦੇਸ਼ ਦੇ ਖਿਲਾਫ ਨਹੀਂ ਹੋ ਸਕਦਾ। ਕਿਸੇ ਹੋਰ ਦੀ ਲੜਾਈ ਲਈ ਅਸੀਂ ਪਾਕਿਸਤਾਨੀਆਂ ਨੂੰ ਕੁਰਬਾਨ ਕਿਉਂ ਕਰੀਏ। ਅਸੀਂ ਰੂਸ ਖਿਲਾਫ ਜੇਹਾਦ ਕੀਤਾ, ਰੂਸ ਨਾਲ ਯੁੱਧ ਤੋਂ ਬਾਅਦ ਅਮਰੀਕਾ ਨੇ ਸਾਡੇ ‘ਤੇ ਪ੍ਰਤੀਬੰਧ ਲਗਾ ਦਿੱਤੇ।