ਹੋਲਾ ਮੁਹੱਲਾ ‘ਤੇ ਸਪਾਈਸਜੈੱਟ ਨੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਪੰਜਾਬ ਦੇ ਅੰਮ੍ਰਿਤਸਰ ਤੋਂ ਗੁਜਰਾਤ ਦੇ ਅਹਿਮਦਾਬਾਦ ਲਈ ਸਿੱਧੀ ਉਡਾਣ ਦਾ ਐਲਾਨ ਕਰ ਦਿੱਤਾ ਹੈ। ਇਹ ਫਲਾਈਟ ਰੋਜ਼ਾਨਾ ਉਡਾਨ ਭਰੇਗੀ। ਇਸ ਨਾਲ ਪੰਜਾਬ ਤੇ ਗੁਜਰਾਤ ਦੇ ਵਪਾਰੀ, ਟੂਰਿਸਟ ਤੇ ਆਮ ਲੋਕ ਦੋ ਘੰਟੇ ਵਿਚ ਅੰਮ੍ਰਿਤਸਰ-ਅਹਿਮਦਾਬਾਦ ਵਿਚ ਸਫਰ ਪੂਰਾ ਕਰ ਸਕਣਗੇ।
ਗੁਰੂ ਨਗਰੀ ਹਮੇਸ਼ਾ ਹੀ ਕੱਪੜਾ ਵਪਾਰੀ ਲਈ ਜਾਣੀ ਜਾਂਦੀ ਹੈ। ਹੁਣ ਵੀ ਅੰਮ੍ਰਤਿਸਰ ਵਿਚ ਕੱਪੜੇ ਦੇ ਹੋਣ ਵਾਲੇ ਵਪਾਰ ਵਿਚ ਗੁਜਰਾਤ ਦਾ ਅਹਿਮ ਯੋਗਦਾਨ ਹੈ ਜਿਸ ਦੇ ਚੱਲਦੇ ਰੋਜ਼ਾਨਾ ਅੰਮ੍ਰਿਤਸਰ-ਗੁਜਰਾਤ ਵਿਚ ਵਪਾਰੀ ਸਫਰ ਕਰਦੇ ਹਨ। ਟ੍ਰੇਨ ਵਿਚ ਇਹ ਸਫਰ ਜਿਥੇ ਇ4ਕ ਦਿਨ ਦਾ ਹੈ, ਉਥੇ ਏਅਰਪੋਰਟ ਤੋਂ ਵੀ ਗੁਜਰਾਤ ਲਈ ਕੋਈ ਸਿੱਧੀ ਉਡਾਣ ਨਹੀਂ ਸੀ ਪਰ ਹੁਣ ਸਪਾਈਸਜੈੱਟ ਨੇ ਅੰਮ੍ਰਿਤਸਰ-ਗੁਜਰਾਤ ਲਈ ਕੋਈ ਸਿੱਧੀ ਉਡਾਣ ਨਹੀਂ ਸੀ ਪਰ ਹੁਣ ਸਪਾਈਸਜੈੱਟ ਨੇ ਅੰਮ੍ਰਿਤਸਰ-ਗੁਜਰਾਤ ਵਿਚ ਫਲਾਈਟ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਹ ਫਲਾਈਟ 2ਘੰਟੇ ਵਿਚ ਅੰਮਿਤਸਰ ਤੋਂ ਅਹਿਮਦਾਬਾਦ ਪੁੱਜੇਗੀ। ਅੰਮ੍ਰਿਤਸਰ-ਅਹਿਮਦਾਬਾਦ ਵਿਚ ਪਹਿਲੀ ਉਡਾਣ 27 ਮਾਰਚ ਨੂੰ ਸ਼ੁਰੂ ਹੋਣ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : PM ਮੋਦੀ ਨੇ ਭਾਰਤ ਦੌਰੇ ‘ਤੇ ਆਏ ਜਪਾਨ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਇਹ ਖ਼ਾਸ ਤੋਹਫ਼ਾ
27 ਮਾਰਚ ਤੋਂ ਸ਼ੁਰੂ ਹੋਣ ਵਾਲੀ ਇਹ ਫਲਾਈਟ ਰੋਜ਼ਾਨਾ ਦੋਵੇਂ ਸ਼ਹਿਰਾਂ ਵਿਚ ਉਡੇਗੀ। ਅਹਿਮਦਾਬਾਦ ਤੋਂ ਫਲਾਈਟ ਰੋਜ਼ਾਨਾ ਸ਼ਾਮ 7.10 ਵਜੇ ਉਡਾਣ ਭਰੇਗੀ, ਜੋ ਦੋ ਘੰਟੇ ਬਾਅ 9.10 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏੇਅਰਪੋਰਟ ਤੱਕ ਪੁੱਜੀ। ਉਥੇ ਅੰਮ੍ਰਿਤਸਰ ਤੋਂ ਇਹ ਫਲਾਈਟ ਰਾਤ 9.30 ਵਜੇ ਉਡਾਣ ਭਰੇਗੀ ਤੇ ਰਾਤ 11.25 ਵਜੇ ਅਹਿਮਦਾਬਾਦ ਵਿਚ ਲੈਂਡ ਹੋਵੇਗੀ।