ਰਮਜ਼ਾਨ ਦੇ ਮਹੀਨੇ ‘ਚ ਚੀਨ ‘ਚ ਉਇਗਰ ਮੁਸਲਮਾਨਾਂ ‘ਤੇ ਜ਼ੁਲਮ ਹੋ ਰਹੇ ਹਨ। ਉਨ੍ਹਾਂ ਦੇ ਰੋਜ਼ੇ ਰਖਣ ‘ਤੇ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਨੂੰ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਵਰਤ ਰੱਖਣ ਦੀ ਮਨਾਹੀ ਕੀਤੀ ਜਾ ਰਹੀ ਹੈ। ਉਇਗਰ ਮੁਸਲਮਾਨ ਰੋਜ਼ਾ ਨਾ ਰਖਣ, ਇਸ ਲਈ ਚੀਨੀ ਪੁਲਿਸ ਆਪਣੇ ਜਾਸੂਸਾਂ ਦੀ ਵਰਤੋਂ ਕਰ ਰਹੀ ਹੈ। ਇੱਕ ਰਿਪੋਰਟ ਵਿੱਚ ਇਸ ਦਾ ਖੁਲਾਸਾ ਹੋਇਆ ਹੈ।
ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਚੀਨ ਨੇ ਉਸ ਜਾਸੂਸ ਦਾ ਨਾਂ ‘ਕਾਨ’ ਰਖਿਆ ਹੈ। ਜਾਸੂਸਾਂ ਵਿੱਚ ਆਮ ਇਨਸਾਨ, ਪੁਲਿਸ ਅਧਿਕਾਰੀ ਤੇ ਉਸ ਇਲਾਕੇ ਦੀ ਕਮੇਟੀ ਦੇ ਮੈਂਬਰ ਸ਼ਾਮਲ ਹਨ। ਰਿਪੋਰਟ ਮੁਤਾਬਕ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਕਈ ਸੀਕ੍ਰੇਟ ਏਜੰਟ ਹਨ। ਉਨ੍ਹਾਂ ਦੱਸਿਆ ਕਿ ਉਇਗਰ ਸੰਸਕ੍ਰਿਤੀ, ਭਾਸ਼ਾ ਅਤੇ ਧਰਮ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਅਜਿਹਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਚੀਨ ਪੂਰਬੀ ਸ਼ਨਿਜਿਆਂਗ ਵਿੱਚ ਤੁਰਪਨ ਵਿੱਚ ਉਇਗਰ ਮੁਸਲਮਾਨਾਂ ਖਿਲਾਫ਼ ਇਹ ਤਸ਼ੱਦਦ ਢਾਅ ਰਿਹਾ ਹੈ। ਰਮਜ਼ਾਨ ਦੇ ਮੌਕੇ ‘ਤੇ ਚੀਨ ਵਿੱਚ ਉਇਗਰ ਮੁਸਲਮਾਨ ਕੋਈ ਅੱਜ ਨਿਸ਼ਾਨੇ ‘ਤੇ ਨਹੀਂ ਆਏ ਹਨ। ਇਹ ਸਿਲਸਿਲਾ 2017 ਤੋਂ ਚਾਲੂ ਹੈ। ਚੀਨ ਨੇ ਸ਼ਿਨਜਿਆਂਗ ਵਿੱਚ 2-17 ਤੋਂ ਰੋਜ਼ੇ ‘ਤੇ ਬੈਨ ਕਰਨਾ ਸ਼ੁਰੂ ਕਰ ਦਿੱਤਾ ਸੀ। ਰਿਪੋਰਟ ਮੁਤਾਬਕ ਇਸ ਸਾਲ ਚੀਨੀ ਅਧਿਕਾਰੀਆਂ ਨੇ ਉਇਗਰ ਮੁਸਲਮਾਨਾਂ ਨੂੰ ‘ਰੀ-ਐਜੂਕੇਸ਼ਨ’ ਕੈਂਪਾਂ ਵਿੱਚ ਬੰਦ ਕਰ ਦਿੱਤਾ ਸੀ।
ਹਾਲਾਂਕਿ, ਚਾਰ-ਪੰਜ ਸਾਲਾਂ ਮਗਰੋਂ 2021-22 ਇਸ ਵਿੱਚ ਥੋੜ੍ਹੀ ਢਿੱਲ ਦਿੱਤੀ ਗਈ। ਇਸ ਸਾਲ 65 ਸਾਲ ਦੀ ਉਮਰ ਵਾਲੇ ਲੋਕਾਂ ਨੂੰ ਰੋਜ਼ਾ ਰਖਣ ਦਿੱਤਾ ਗਿਆ ਸੀ। ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ ਮੁਤਾਬਕ, ਤੁਰਪਨ ਸਿਟੀ ਪੁਲਿਸ ਸਟੇਸ਼ਨ ਦੇ ਇੱਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਸਰਕਾਰ ਨੇ ਇਸ ਸਾਲ ਉਮਰ, ਲਿੰਗ ਜਾਂ ਪੇਸ਼ੇ ਦੀ ਪਰਵਾਹ ਕੀਤੇ ਬਗੈਰ ਸਾਰਿਆਂ ਨੂੰ ਰੋਜ਼ਾ ਰੱਖਣ ਤੋਂ ਮਨ੍ਹਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਅਨੋਖੀ ਚੋਰੀ, ਗੱਲੇ ਨੂੰ ਹੱਥ ਨਹੀਂ ਲਾਇਆ, ਜਿਊਂਦੇ ਕੁੱਕੜ ਤੇ ਮੀਟ ਲੈ ਗਏ ਚੋਰ, CCTV ‘ਚ ਕੈਦ
ਰਿਪੋਰਟ ਮੁਤਾਬਕ ਰਮਜ਼ਾਨ ਦੇ ਪਹਿਲੇ ਹਫ਼ਤੇ ਚੀਨੀ ਅਧਿਕਾਰੀਆਂ ਨੇ 56 ਉਇਗਰ ਪਰਿਵਾਰਾਂ ਅਤੇ ਸਾਬਕਾ ਕੈਦੀਆਂ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪੁੱਛਗਿੱਛ ਲਈ ਤਲਬ ਕੀਤਾ ਸੀ। ਇਨ੍ਹਾਂ ਵਿੱਚੋਂ 54 ਨੇ ਕਾਨੂੰਨ ਦੀ ਉਲੰਘਣਾ ਕੀਤੀ ਸੀ। ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਜਾਸੂਸੀ ਕਰਨ ਲਈ ਤਰਪਨ ਦੇ ਹਰੇਕ ਪਿੰਡ ਤੋਂ ਦੋ-ਤਿੰਨ ਜਾਸੂਸਾਂ ਨੂੰ ਚੁਣਿਆ ਗਿਆ ਸੀ।
ਇਹ ਜਾਸੂਸ ਉੱਥੇ ਰੋਜ਼ਾ ਰੱਖਣ ਵਾਲੇ ਲੋਕਾਂ ‘ਤੇ ਨਜ਼ਰ ਰੱਖਣਗੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ‘ਕਾਨ’ ਜਾਸੂਸ ਤਿੰਨ ਖੇਤਰਾਂ ਦੇ ਹਨ। ਉਸ ਨੇ ਕਿਹਾ ਕਿ ਜਿੱਥੇ ਮੈਂ ਕੰਮ ਕਰਦਾ ਹਾਂ, ਉੱਥੇ 70 ਤੋਂ 80 ਉਇਗਰ ਪੁਲਿਸ ਵਾਲੇ ਹਨ, ਜੋ ਜਾਂ ਤਾਂ ਸਿੱਧੇ ‘ਕਾਨ’ ਵਜੋਂ ਕੰਮ ਕਰਦੇ ਹਨ ਜਾਂ ਹੋਰ ਜਾਸੂਸਾਂ ਦੀ ਅਗਵਾਈ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: