ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਕੱਲ੍ਹ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ 30 ਟਨ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।
ਇਹ ਫੁੱਲ ਮੈਰੀ ਗੋਲਡ, ਰਜਨੀਗੰਧਾ ਜੈਸਮੀਨ ਗੁਲਾਬ ਲਿਲੀ ਰੇਵਲ, ਜਿਪਸੋ ਆਦਿ ਦੇ ਹਨ। ਸਜਾਵਟ 30 ਤਰ੍ਹਾਂ ਦੇ ਫੁੱਲਾਂ ਅਤੇ 16 ਕਿਸਮਾਂ ਦੇ ਪੱਤਿਆਂ ਆਦਿ ਨਾਲ ਕੀਤੀ ਜਾ ਰਹੀ ਹੈ, ਇਹ ਸਜਾਵਟ ਦਿੱਲੀ ਦੀ ਇੱਕ ਦਵਾਈ ਕੰਪਨੀ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ।
ਸ੍ਰੀ ਹਰਮਿੰਦਰ ਸਾਹਿਬ ਦੇ ਮੁੱਖ ਦਰਬਾਰ ਤੋਂ ਲੈ ਕੇ ਸਮੂਹ ਗੁਰਦੁਆਰਾ ਸਾਹਿਬਾਨ ਨੂੰ ਸਜਾਇਆ ਜਾ ਰਿਹਾ ਹੈ, ਦਿੱਲੀ ਅਤੇ ਕਲਕੱਤਾ ਤੋਂ 80 ਕਾਰੀਗਰ ਅਤੇ 200 ਤੋਂ ਵੱਧ ਸ਼ਰਧਾਲੂ ਇਸ ਸੇਵਾ ਵਿੱਚ ਹਿੱਸਾ ਲੈ ਰਹੇ ਹਨ।ਅੱਜ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।ਨਗਰ ਕੀਰਤਨ ਸਵੇਰੇ ਬਾਹਰ ਕੱਢਿਆ ਜਾਵੇਗਾ।
ਵੱਖ-ਵੱਖ ਦੇਸ਼ਾਂ ਸਿੰਘਾਪੁਰ, ਥਾਈਲੈਂਡ, ਕੀਨੀਆ ਸਮੇਤ ਦੇਸ਼ਾਂ ਤੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਹ ਫੁੱਲ ਮੰਗਵਾਏ ਗਏ ਹਨ। ਫੁੱਲਾਂ ਦੀ ਸਜਾਵਟ ਕਰਨ ਲਈ ਵੱਡੀ ਗਿਣਤੀ ’ਚ ਕਾਰੀਗਰ ਆਏ ਹੋਏ ਹਨ।