ਪੈਟੋਰਲ ਤੇ ਡੀਜ਼ਲ ਦੇ ਰੇਟਾਂ ‘ਚ ਹੋਇਆ ਵਾਧੇ ਨਾਲ ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀੂ ਹੋ ਰਹੀ ਹੈ। ਈਂਧਣ ਦੇ ਰੇਟਾਂ ਵਿਚ ਵਾਧੇ ਨਾਲ ਸਾਰੀਆਂ ਚੀਜ਼ਾਂ ਦੇ ਭਾਅ ਕਾਫੀ ਵਧ ਗਏ ਹਨ। ਆਮ ਜਨਤਾ ਕੇਂਦਰ ਸਰਕਾਰ ਤੋਂ ਡੀਜ਼ਲ ਤੇ ਪੈਟਰੋਲ ਦੇ ਰੇਟ ਘਟਾਉਣ ਦੀ ਆਸ ਲਗਾ ਕੇ ਬੈਠੀ ਹੈ ਪਰ ਹੁਣ ਇਸ ਨੂੰ ਲੈ ਕੇ ਕੇਂਦਰ ਨੇ ਗੇਂਦ ਸੂਬਿਆਂ ਦੇ ਪਾਲੇ ਵਿਚ ਪਾ ਦਿੱਤੀ ਹੈ।
ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੇ ਵਧੇ ਰੇਟਾਂ ਤੋਂ ਰਾਹਤ ਦੇਣ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਦੀ ਵੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਨੂੰ ਵੀ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਘੱਟ ਕਰਕੇ ਜਨਤਾ ਨੂੰ ਕੁਝ ਰਾਹਤ ਦੇਣੀ ਚਾਹੀਦੀ ਹੈ। ਹਰਦੀਪ ਪੁਰੀ ਨੇ ਇਹ ਗੱਲ ਛੱਤੀਸਗੜ੍ਹ ਦੇ ਮਹਾਸਮੁੰਦ ਵਿਚ ਦੇਸ਼ਵਿਆਪੀ ਚਲਾਏ ਜਾ ਰਹੇ ਸਮਾਜਿਕ ਨਿਆਂ ਪੰਦਰਵਾੜੇ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੀਮਤਾਂ ਨੂੰ ਕਾਬੂ ਵਿਚ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਲਈ ਕੇਂਦਰ ਸਰਕਾਰ ਨੇ ਪਿਛਲੇ ਸਾਲ ਪੈਟਰੋਲ-ਡੀਜ਼ਲ ‘ਤੇ ਐਕਸਾਈਜ ਡਿਊਟੀ ਘਟਾਈ ਸੀ ਤੇ ਸੂਬਾ ਸਰਕਾਰਾਂ ਨੂੰ ਵੀ ਅਜਿਹਾ ਕਰਨ ਨੂੰ ਕਿਹਾ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਵਿਚ ਪੈਟਰੋਲ ਤੇ ਡੀਜ਼ਲ ‘ਤੇ ਵੈਟ 24 ਫੀਸਦੀ ਹੈ। ਜੇਕਰ ਇਸ ਨੂੰ 10ਫੀਸਦੀ ਕਰ ਦਿੱਤਾ ਜਾਵੇ ਤਾਂ ਰੇਟ ਆਪਣੇ ਆਪ ਘੱਟ ਹੋ ਜਾਣਗੇ।
ਇਹ ਵੀ ਪੜ੍ਹੋ : ਪ੍ਰਗਟ ਸਿੰਘ ਦਾ CM ਮਾਨ ਨੂੰ ਠੋਕਵਾਂ ਜਵਾਬ- ‘ਬਾਕੀ 116 ਵਿਧਾਇਕਾਂ ਦੀ ਗੱਡੀ ਵਾਪਿਸ ਲੈਣ ਦੀ ਵੀ ਜੁੱਰਤ ਕਰੋ’
ਉਨ੍ਹਾਂ ਕਿਹਾ ਕਿ ਜਦੋਂ ਖਪਤ ਵਧੇਗੀ ਤਾਂ 10 ਫੀਸਦੀ ਵੈਟ ਨਾਲ ਵੀ ਸੂਬੇ ਨੂੰ ਚੰਗੀ ਆਮਦਨੀ ਹੋ ਜਾਵੇਗੀ। ਹਰਦੀਪ ਪੁਰੀ ਨੇ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਨੇ ਡੀਜ਼ਲ-ਪੈਟਰੋਲ ‘ਤੇ ਵੈਟ ਘਟਾਇਆ ਹੋਇਆ ਹੈ।