ਬੀਤੀ ਦਸੰਬਰ ਨੂੰ ਆਪਣੇ ਮਤਰਏ ਨੌਜਵਾਨ ਪੁੱਤਰ ਨੂੰ ਮਾਰਨ ਵਾਲੇ ਪਿਓ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁੱਛ ਗਿੱਛ ਦੌਰਾਨ ਦੋਸ਼ੀ ਕੋਲੋਂ ਵੱਡੇ ਖੁਲਾਸੇ ਹੋਏ ਹਨ। ਬੀਤੀ 14 ਦਸੰਬਰ ਤੋਂ ਦੋਸ਼ੀ ਪਿਤਾ ਫਰਾਰ ਸੀ। SHO ਹਰਜੀਤ ਸਿੰਘ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਵਲੋਂ ਪਹਿਲਾਂ ਹੀ ਦਰਜ ਮੁੱਕਦਮਾ ਨੰਬਰ 241 ਮਿਤੀ 17-12-2023 ਅ/ਧ 302,201,34 IPC ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕੀਤਾ ਸੀ।
ਦੋਸ਼ੀ ਵਿਵੇਕਾਨੰਦ ਮੰਡਲ ਪੁੱਤਰ ਸਰਜੂ ਰਾਮ ਵਾਸੀ ਪਿੰਡ ਚੰਦਾ ਮੋੜੀਆ ਥਾਣਾ ਠਾਕੁਰ ਗੰਤੀ ਜ਼ਿਲਾ ਗੌਡਾ, ਝਾਰਖੰਡ ਨੂੰ ਬੀਤੇ ਬੁੱਧਵਾਰ ਨੂੰ SHO ਹਰਜੀਤ ਸਿੰਘ ਨੇ ਪੁਲਿਸ ਪਾਰਟੀ ਨੇ ਵਾਟਰ ਟ੍ਰੀਟਮੈਂਟ ਪਲਾਂਟ ਭੱਟੀਆਂ ਕੋਲ ਰੇਡ ਕਰਕੇ ਗ੍ਰਿਫਤਾਰ ਕੀਤਾ। ਦੋਸ਼ੀ ਦਾ ਮਾਣਯੋਗ ਅਦਾਲਤ ਵਿਖੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਗਈ, ਜਿਸ ਨੇ ਮੰਨਿਆ ਕਿ ਮਿਤੀ 05-12-2022 ਨੂੰ ਉਸ ਦਾ ਤੇ ਉਸ ਦੇ ਪੁੱਤਰ ਪਿਊਸ਼ ਕੁਮਾਰ ਦਾ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ ਅਤੇ ਉਸ ਵੇਲੇ ਨਸ਼ੇ ਦੀ ਹਾਲਤ ਵਿੱਚ ਉਸ ਦਾ ਹਥੌੜਾ ਮਾਰ ਕੇ ਪਿਊਸ਼ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਦਿਨ-ਦਿਹਾੜੇ ਨੌਜਵਾਨ ਦਾ ਕਤ.ਲ , ਰਾਹ ‘ਚ ਰੋਕ ਕੇ ਸ਼ਰੇਆਮ ਮਾਰੀਆਂ ਗੋਲੀ.ਆਂ
ਕਤਲ ਕਰਨ ਤੋਂ ਬਾਅਦ ਉਸ ਨੇ ਆਪਣੇ ਲੜਕੇ ਪਿਊਸ਼ ਕੁਮਾਰ ਦੀ ਲਾਸ਼ ਬੰਨ ਕੇ ਪਲਾਸਟਿਕ ਦੇ ਡਰੰਮ ਵਿੱਚ ਪਾ ਕੇ ਉਪਰ ਮਿੱਟੀ ਪਾ ਕੇ ਪਲਾਸਟਿਕ ਡਰੰਮ ਨੂੰ ਉਪਰੋਂ ਸੀਮੇਂਟ ਨਾਲ ਪਲੱਸਤਰ ਕਰ ਦਿੱਤਾ ਸੀ। ਕਤਲ ਵੇਲੇ ਵਰਤਿਆ ਹਥੌੜਾ ਅਤੇ ਕਾਂਡੀ ਲੁਕਾ ਕੇ ਕੇ ਘਰ ਦੇ ਨਾਲ ਹੀ ਖਾਲੀ ਪਏ ਪਲਾਟ ਵਿੱਚ ਮਿੱਟੀ ਵਿੱਚ ਦਬਾ ਦਿੱਤਾ ਸੀ, ਜੋਕਿ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਰਿਮਾਂਡ ਦੌਰਾਨ ਦੋਸ਼ੀ ਤੋਂ ਡੂੰਘਾਈ ਨਾਲ ਹੋਰ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਵਿੱਚ ਹੋਰ ਖੁਲਾਸੇ ਵੀ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: