ਪੰਜਾਬ ਵਿਚ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐੱਸਟੀਐੱਫ ਲੁਧਿਆਣਾ ਰੇਂਜ ਨੂੰ ਵੱਡੀ ਸਫਲਤਾ ਮਿਲੀ ਹੈ। ਐੱਸਟੀਐੱਫ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪਕਟਰ ਹਰਬੰਸ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਮੁੱਲਾਂਪੁਰ ਤੋਂ ਲੁਧਿਆਣਾ ਵੱਲ ਆਉਂਦੇ ਜੀਟੀਰੋਡ ਦੇ ਸਾਹਮਣੇ ਟੀ-ਪੁਆਇੰਟ ਪਿੰਡ ਝਾਂਡੇ ਖੇਤਰ ਥਾਣਾ ਸਰਾਭਾ ਨਗਰ ਵਿਚ ਮੌਜੂਦ ਸੀ।
ਪੁਲਿਸ ਨੂੰ ਖਬਰ ਮਿਲੀ ਸੀ ਕਿ 26 ਸਾਲਾ ਸ਼ੁਭਮ ਸਿੱਧੂ ਉਰਫ ਗੰਜੂ, 28 ਸਾਲਾ ਸੋਨੂੰ ਤੇ 40 ਸਾਲਾ ਡਿੰਪਲ ਕੁਮਾਰ ਉਰਫ ਬੱਬੂ ਜੋ ਤਿੰਨੋਂ ਮਿਲ ਕੇ ਹੈਰੋਇਨ ਵੇਚਣ ਦਾ ਗੈਰ-ਕਾਨੂੰਨੀ ਧੰਦਾ ਕਰਦੇ ਹਨ ਤੇ ਅੱਜ ਵੀ ਉਹ ਫਿਰੋਜ਼ਪੁਰ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਆਰਟਿਕਾ ਕਾਰ ਵਿਚ ਸਵਾਰ ਹੋ ਕੇ ਲੁਧਿਆਣਾ ਆ ਰਹੇ ਹਨ ਜਿਸ ਦੇ ਬਾਅਦ ਨਾਕਾਬੰਦੀ ਕਰਕੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚੈਕਿੰਗ ਦੌਰਾਨ ਇਨ੍ਹਾਂ ਦੇ ਕਬਜ਼ੇ ਵਿਚ ਲੁਕਾ ਕੇ ਰੱਖੀ 1 ਕਿਲੋ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਪੁੱਛਗਿਛ ਵਿਚ ਪਤਾ ਲੱਗਾ ਕਿ ਸ਼ੁਭਮ ਸਿੱਧੂ ਤੇ ਡਿੰਪਲ ‘ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਇਹ ਦੋਵੇਂ ਲੁਧਿਆਣਾ ਦੇ ਬਦਨਾਮ ਘੋੜਾ ਕਾਲੋਨੀ ਵਿਚ ਮਸ਼ਹੂਰ ਨਸ਼ਾ ਤਸਕਰ ਹਨ ਤੇ ਖੁਦ ਵੀ ਨਸ਼ੇ ਦੇ ਆਦੀ ਹਨ। ਫਿਲਹਾਲ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁੱਛਗਿਛ ਵਿਚ ਇਨ੍ਹਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: