ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਹੈਰੋਇਨ ਤੋਂ ਵੀ ਖਤਰਨਾਕ ਨਸ਼ਾ ਆਈਸ ਨਾਲ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਸਮੇਂ ਨੌਜਵਾਨਾਂ ਤੋਂ 2 ਕਿਲੋਗ੍ਰਾਮ ਆਈਸ ਜ਼ਬਤ ਕੀਤੀ ਗਈ ਸੀ ਪਰ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ 18 ਕਿਲੋ 200 ਗ੍ਰਾਮ ਤੇ ਆਈਸ ਜ਼ਬਤ ਕੀਤੀ ਗਈ। ਦੋਸ਼ੀਆਂ ਦੀ ਪਛਾਣ ਪਿੰਡ ਸਨੇਤ ਨਿਵਾਸੀ ਹਰਪ੍ਰੀਤ ਸਿੰਘ ਬੌਬੀ ਤੇ ਮਾਡਲ ਟਾਊਨ ਵਾਸੀ ਅਰਜੁਨ ਵਜੋਂ ਹੋਈ ਹੈ।
STF ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਬੌਬੀ ਤੇ ਅਰਜੁਨ ਦੋਵੇਂ ਹੀ ਆਪਣੇ ਤੀਜੇ ਸਾਥੀ ਜਵਾਹਰ ਨਗਰ ਨਿਵਾਸੀ ਵਿਸ਼ਾਲ ਉਰਫ ਵਿਨੈ ਨਾਲ ਮਿਲ ਕੇ ਬੀਤੇ ਸਾਢੇ ਚਾਰ ਸਾਲਾਂ ਤੋਂ ਇਹ ਕੰਮ ਕਰ ਰਹੇ ਸਨ। ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਤਿੰਨੋਂ ਮਿਲ ਕੇ ਨਸ਼ਾ ਦਾ ਕਾਰੋਬਾਰ ਕਰਦੇ ਹਨ ਜਿਸ ਦੇ ਬਾਅਦ ਤੋਂ ਹੀ ਐੱਸਟੀਐੱਫ ਨੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਵਿਚ ਲੱਗੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੋਸ਼ੀ 27 ਜੂਨ ਨੂੰ ਬੀਆਰਐੱਸ ਨਗਰ ਸਥਿਤ ਟੀ-ਪੁਆਇੰਟ ‘ਤੇ ਖੇਪ ਦੇਣ ਜਾ ਰਹੇ ਸਨ। ਪੁਲਿਸ ਨੇ ਦੋਸ਼ੀਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ। ਦੋਸ਼ੀਆਂ ਤੋਂ ਉਸ ਸਮੇਂ 2 ਕਿਲੋਗ੍ਰਾਮ ਆਈਸ ਬਰਾਮਦ ਕੀਤੀ ਗਈ। ਦੋਵਾਂ ਦੀ ਨਿਸ਼ਾਨਦੇਹੀ ‘ਤੇ ਮੁਹੱਲਾ ਲੇਬਰ ਨਗਰ ਵਿਚ ਰੇਡ ਕੀਤੀ ਤਾਂ ਦੂਜੀ ਮੰਜ਼ਿਲ ਤੋਂ 18.2 ਕਿਲੋਗ੍ਰਾਮ ਆਈਸ ਬਰਾਮਦ ਹੋਈ, ਜਿਸ ਦੀ ਕੀਮਤ ਲਗਭਗ 200 ਕਰੋੜ ਹੈ।
STF ਨੇ ਦੱਸਿਆ ਕਿ ਬੌਬੀ ਤੇ ਅਰਜੁਨ ਤੋਂ ਜਾਂਚ ਜਾਰੀ ਹੈ। ਉਨ੍ਹਾਂ ਦੇ ਤੀਜੇ ਸਾਥੀ ਵਿਸ਼ਾਲ ਉਰਫ ਵਿਨੈ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਤੀਜੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਵੇਗੀ।