ਲੁਧਿਆਣਾ ਪੁਲਿਸ ਨੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਹਨ। ਇਸ ਤਹਿਤ ਸੂਬਾ ਪੱਧਰੀ ਪ੍ਰੋਗਰਾਮ ਵਾਲੀ ਥਾਂ ਤੋਂ ਇਲਾਵਾ ਪੂਰੇ ਸ਼ਹਿਰ ਵਿਚ ਚੱਪੇ-ਚੱਪੇ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਲਈ ਹਾਈਟੈੱਕ ਤਰੀਕੇ ਨੂੰ ਅਪਣਾਇਆ ਜਾ ਰਿਹਾ ਹੈ। ਲੋਕਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਜਨਤਕ ਥਾਵਾਂ ‘ਤੇ ਕੋਈ ਵੀ ਲਾਵਾਰਿਸ ਚੀਜ਼ ਦਿਖੇ ਤਾਂ ਪੁਲਿਸ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ।
ਇੰਟੈਲੀਜੈਂਸ ਮੁਤਾਬਕ ਕੱਟੜਪੰਥੀ ਪੰਜਾਬ ਵਿਚ ਕੋਈ ਸ਼ਰਾਰਤ ਕਰ ਸਕਦੇ ਹਨ। ਇਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ। ਪ੍ਰੋਗਰਾਮ ਵਾਲੀ ਥਾਂ ਤੋਂ ਇਲਾਵਾ ਸ਼ਹਿਰ ਵਿਚ 3500 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਸ ਵਿਚ ਪੈਰਾ ਮਿਲਟਰੀ ਫੋਰਸ ਵੀ ਸ਼ਾਮਲ ਹਨ। ਇਹੀ ਨਹੀਂ, ਸਾਰੇ ਥਾਣਿਆਂ, ਅਫਸਰਾਂ ਨੂੰ ਸਖਤ ਹਦਾਇਤ ਹੈ ਕਿ ਉਹ ਆਪਣੇ ਇਲਾਕਿਆਂ ਵਿਚ ਰੋਜ਼ ਫਲੈਗ ਮਾਰਚ ਕੱਢਣ ਤਾਂ ਕਿ ਸ਼ਰਾਰਤੀ ਤੱਤਾਂ ਨੂੰ ਨੱਥ ਪਾਈ ਜਾ ਸਕੇ। ਪੁਲਿਸ ਆਫ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਤੇ ਬਾਕੀ ਸੀਨੀਅਰ ਅਧਿਕਾਰੀ ਹਰ ਰੋਜ਼ ਸਕਿਓਰਿਟੀ ਰਿਵਿਊ ਨੂੰ ਲੈ ਕੇ ਮੀਟਿੰਗ ਦੇ ਇਲਾਵਾ ਜ਼ਮੀਨੀ ਪੱਧਰ ‘ਤੇ ਸਕਿਓਰਿਟੀ ਸਿਸਟਮ ਨੂੰ ਚੈੱਕ ਕਰ ਰਹੇ ਹਨ।
15 ਅਗਸਤ ਨੂੰ ਪੁਲਿਸ ਹਾਈਟੈੱਕ ਤਰੀਕੇ ਨਾਲ ਸ਼ਹਿਰ ਦੇ ਸਾਰੇ ਇਲਾਕਿਆਂ ਅਤੇ ਥਾਵਾਂ ’ਤੇ ਨਜ਼ਰ ਰੱਖੇਗੀ। ਇਸ ਦੇ ਲਈ 4 ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਇਨ੍ਹਾਂ ਵਿੱਚ ਕੈਮਰੇ ਹਨ ਅਤੇ ਇਹ ਪੂਰੇ ਸ਼ਹਿਰ ਵਿੱਚ ਮੂਵ ਕਰੇਗੀ। ਇਸ ਦੀ ਰਿਕਾਰਡਿੰਗ ਸੀਪੀ ਦਫ਼ਤਰ ਅਤੇ ਪੁਲਿਸ ਕੰਟਰੋਲ ਰੂਮ ਵਿੱਚ ਦੇਖੀ ਜਾਵੇਗੀ। ਪੁਲਿਸ ਅਧਿਕਾਰੀਆਂ ਵੱਲੋਂ ਸਮਾਗਮ ਵਾਲੀ ਥਾਂ ‘ਤੇ ਡਰੋਨਾਂ ਦੀ ਵਰਤੋਂ ਕੀਤੀ ਜਾਵੇਗੀ, ਜੋ ਇਸ ਦੀ ਮਦਦ ਨਾਲ ਸੁਰੱਖਿਆ ਵਿਵਸਥਾ ‘ਤੇ ਨਜ਼ਰ ਰੱਖਣਗੇ।
ਪੂਰੇ ਸ਼ਹਿਰ ਵਿਚ 29 ਸਪੈਸ਼ਲ ਨਾਕੇ ਲਗਾਏ ਜਾਣਗੇ। ਹਰ ਨਾਕੇ ‘ਤੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਲਾਜ਼ਮੀ ਹੋਵੇਗੀ। ਸ਼ਹਿਰ ਦੇ ਹਰ ਐਂਟਰੀ ਪੁਆਇੰਟ ਅਤੇ ਆਉਣ-ਜਾਣ ਵਾਲੇ ਦਾ ਰਿਕਾਰਡ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਹੋਟਲਾਂ ਵਿਚ ਰੁਕਣ ਵਾਲੇ ਹਰ ਵਿਅਕਤੀ ਦਾ ਰਿਕਾਰਡ ਰੱਖਣਾ ਹੋਵੇਗਾ। ਜੇਕਰ ਕੋਈ ਹੋਟਲ ਮਾਲਕ ਅਜਿਹਾ ਨਹੀਂ ਕਰਦਾ ਤਾਂ ਉਸ ਖਿਲਾਫ ਪਰਚਾ ਦਰਜ ਕਰਨ ਦੇ ਸਖਤ ਹੁਕਮ ਹਨ।
ਵੀਡੀਓ ਲਈ ਕਲਿੱਕ ਕਰੋ -: