ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਦਰਤੀ ਕ੍ਰਿਸ਼ੀ ਸੰਮੇਲਨ ਵਿਚ ਵਰਚੂਅਲ ਸ਼ਮੂਲੀਅਤ ਕੀਤੀ। ਗੁਜਰਾਤ ਦੇ ਸੂਰਤ ਵਿਚ ਹੋ ਰਹੇ ਇਸ ਪ੍ਰੋਗਰਾਮ ਵਿਚ ਪੀਐੱਮ ਮੋਦੀ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਹ ਮਹੱਤਵਪੂਰਨ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਜਰਾਤ ਕਿਸ ਤਰ੍ਹਾਂ ਤੋਂ ਦੇਸ਼ ਦੇ ਅੰਮ੍ਰਿਤ ਸੰਕਲਪਾਂ ਨੂੰ ਰਫਤਾਰ ਦੇ ਰਿਹਾ ਹੈ।
ਮੋਦੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਦੇ ਤਹਿਤ ਦੇਸ਼ ਨੇ ਅਜਿਹੇ ਹੋਰ ਟੀਚਿਆਂ ‘ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਕਿ ਜੋ ਆਉਣ ਵਾਲੇ ਸਮੇਂ ਵਿਚ ਵੱਡੇ ਬਦਲਾਅ ਦਾ ਆਧਾਰ ਬਣਨਗੇ। ਅੰਮ੍ਰਿਤ ਕਾਲ ਵਿਚ ਦੇਸ਼ ਦੀ ਗਤੀ-ਪ੍ਰਗਤੀ ਦਾ ਆਧਾਰ ਸਾਰਿਆਂ ਦੀ ਕੋਸ਼ਿਸ਼ ਹੈ ਜੋ ਸਾਡੀ ਇਸ ਵਿਕਾਸ ਯਾਤਰਾ ਦੀ ਅਗਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਜੀਵਨ, ਸਾਡੀ ਸਿਹਤ, ਸਾਡਾ ਸਮਾਜ ਸਾਰਿਆਂ ਦੇ ਆਧਾਰ ਵਿਚ ਸਾਡੀ ਕ੍ਰਿਸ਼ੀ ਵਿਵਸਥਾ ਹੀ ਹੈ। ਭਾਰਤ ਜੋ ਸੁਭਾਅ ਤੇ ਸੰਸਕ੍ਰਿਤੀ ਨਾਲ ਖੇਤੀ ਆਧਾਰਿਤ ਦੇਸ਼ ਹੀ ਰਿਹਾ ਹੈ। ਇਸ ਲਈ ਜਿਵੇਂ-ਜਿਵੇਂ ਸਾਡਾ ਕਿਸਾਨ ਅੱਗੇ ਵਧੇਗਾ ਉਸੇ ਤਰ੍ਹਾਂ ਸਾਡੀ ਖੇਤੀ ਤਰੱਕੀ ਤੇ ਖੁਸ਼ਹਾਲ ਹੋਵੇਗੀ ਤੇ ਸਾਡਾ ਦੇਸ਼ ਅੱਗੇ ਵਧੇਗਾ।
ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਮਿਸ਼ਨ ਦੀ ਅਸਾਧਾਰਨ ਸਫਲਤਾ ਵੀ ਉਨ੍ਹਾਂ ਲੋਕਾਂ ਨੂੰ ਦੇਸ਼ ਦਾ ਜਵਾਬ ਹੈ ਜੋ ਕਹਿੰਦੇ ਸੀ ਕਿ ਪਿੰਡ ਵਿਚ ਬਦਲਾਅ ਲਿਆਉਣਾ ਆਸਾਨ ਨਹੀਂ ਹੈ। ਸਾਡੇ ਪਿੰਡਾਂ ਨੇ ਦਿਖਾ ਦਿੱਤਾ ਹੈ ਕਿ ਪਿੰਡ ਵਿਚ ਨਾ ਸਿਰਫ ਬਦਲਾਅ ਲਿਆ ਸਕਦੇ ਹਨ ਸਗੋਂ ਬਦਲਾਅ ਦੀ ਅਗਵਾਈ ਵੀ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: