ਮੁੰਬਈ ਪੁਲਿਸ ਨੇ ਮੁਕੇਸ਼ ਅੰਬਾਨੀ ਨੂੰ ਫੋਨ ‘ਤੇ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ 55 ਸਾਲ ਦਾ ਹੈ ਤੇ ਉਸ ਦਾ ਨਾਂ ਵਿਸ਼ਣੂ ਦੱਸਿਆ ਜਾ ਰਿਹਾ ਹੈ। ਅੱਜ ਰਿਲਾਇੰਸ ਹਸਪਤਾਲ ਵਿਚ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕੀਤਾ ਸੀ ਤੇ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਨੇ ਗਿਰਗਾਂਵ ਇਲਾਕੇ ਵਿਚ ਸਥਿਤ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਚ ਸਵੇਰੇ ਲਗਭਗ 10.30 ਵਜੇ ਲੈਂਡਲਾਈਨ ਨੰਬਰ ‘ਤੇ ਤਿੰਨ ਤੋਂ ਚਾਰ ਵਾਰ ਫੋਨ ਕੀਤਾ ਸੀ।
ਸ਼ੁਰੂਆਤੀ ਜਾਂਚ ਤੋਂ ਇੰਝ ਲੱਗਦਾ ਹੈ ਕਿ ਫੋਨ ਕਰਨ ਵਾਲਾ ਵਿਅਕਤੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਦਹੀਸਰ ਇਲਾਕੇ ਵਿਚ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ।
ਇਹ ਵੀ ਪੜ੍ਹੋ : ਧਰਤੀ ਤੋਂ 30 ਕਿਲੋਮੀਟਰ ਉਪਰ ਲਹਿਰਾਇਆ ਤਿਰੰਗਾ, 1,06,000 ਫੁੱਟ ‘ਤੇ ਗੁਬਾਰੇ ਦੀ ਮਦਦ ਨਾਲ ਭੇਜਿਆ ਝੰਡਾ
ਪਿਛਲੇ ਸਾਲ ਫਰਵਰੀ ਵਿਚ ਮੁੰਬਈ ਵਿਚ ਅੰਬਾਨੀ ਦੀ ਰਿਹਾਇਸ਼ ‘ਏਂਟੀਲੀਆ’ ਨੇੜੇ ਇਕ ਯੂਐੱਸਵੀ ਕਾਰ ਬਰਾਮਦ ਕੀਤੀ ਗਈ ਸੀ ਜਿਸ ਵਿਚ ਵਿਸਫੋਟਕ ਰੱਖੇ ਗਏ ਸਨ ਤੇ ਬਾਅਦ ਵਿਚ ਪੁਲਿਸ ਅਧਿਕਾਰੀਆਂ ਸਣੇ ਕੁਝ ਲੋਕਾਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: