ਟਿਕਟੌਕ ਸਟਾਰ ਜੇਹਾਨ ਥਾਮਸ ਦੀ ਅਚਾਨਕ ਮੌਤ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹ ਸਿਰਫ਼ 30 ਸਾਲਾਂ ਦੀ ਸੀ। ਨਿਊਯਾਰਕ ਪੋਸਟ ਮੁਤਾਬਕ ਉਹ ਕੁਝ ਦਿਨਾਂ ਤੋਂ ਮਾਈਗ੍ਰੇਨ ਤੋਂ ਪੀੜਤ ਸੀ। ਥਾਮਸ ਦੇ ਇਕ ਦੋਸਤ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਟਿਕਟੌਕ ‘ਤੇ ਥਾਮਸ ਦੇ 72 ਹਜ਼ਾਰ ਤੋਂ ਵੱਧ ਫਾਲੋਅਰਜ਼ ਸਨ। ਉਸ ਨੇ ਕੁਝ ਦਿਨ ਪਹਿਲਾਂ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਆਪਣੀ ਬਿਮਾਰੀ ਬਾਰੇ ਦੱਸਿਆ ਸੀ।
ਥਾਮਸ ਨੇ ਕਿਹਾ ਕਿ ਉਸ ਨੂੰ ਆਪਟਿਕ ਨਿਊਰਾਈਟਿਸ ਸੀ। ਆਪਟਿਕ ਨਿਊਰਾਈਟਿਸ ਨਸਾਂ ਦੀ ਸੋਜਿਸ਼ ਹੈ ਜੋ ਅੱਖ ਤੋਂ ਦਿਮਾਗ ਨੂੰ ਸੂਚਨਾ ਭੇਜਦੀ ਹੈ। ਉਸ ਨੇ ਕਿਹਾ ਸੀ ਕਿ ਉਹ ਲਗਭਗ ਦੋ ਸਾਲਾਂ ਤੋਂ ਸਿਰ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਸੀ। ਉਸ ਨੇ ਪੋਸਟ ‘ਚ ਲਿਖਿਆ ਕਿ ਪਹਿਲਾਂ ਸਿਰ ਦਰਦ ਹਲਕਾ ਸੀ ਪਰ ਹੌਲੀ-ਹੌਲੀ ਇਹ ਵਧਣ ਲੱਗਾ। ਟੈਸਟ ਕਰਵਾਉਣ ਤੋਂ ਬਾਅਦ ਸਾਨੂੰ ਬੀਮਾਰੀ ਬਾਰੇ ਪਤਾ ਲੱਗਾ।
ਥਾਮਸ ਦੇ ਦੋ ਬੱਚੇ ਵੀ ਹਨ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ, ਮੈਂ ਆਪਣੇ ਮੰਮੀ ਅਤੇ ਡੈਡੀ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਉਹ ਦੋਵੇਂ ਬੱਚਿਆਂ ਨੂੰ ਸੰਭਾਲਣ ਵਿੱਚ ਬਹੁਤ ਮਦਦ ਕਰਦੇ ਹਨ। ਹਸਪਤਾਲ ‘ਚ ਭਰਤੀ ਹੋਣ ‘ਤੇ ਵੀ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ। ਉਹ ਟਿਕਟੌਕ ‘ਤੇ ਲਗਾਤਾਰ ਵੀਡੀਓ ਬਣਾਉਂਦੀ ਸੀ। ਬੁੱਧਵਾਰ ਨੂੰ ਵੀ ਉਸ ਨੇ ਵੀਡੀਓ ਪੋਸਟ ਕੀਤਾ ਸੀ ਅਤੇ ਲਿਖਿਆ ਸੀ ਕਿ ਉਹ ਹਸਪਤਾਲ ਦੇ ਬੈੱਡ ‘ਤੇ ਸਰਜਰੀ ਦੀ ਉਡੀਕ ਕਰ ਰਹੀ ਹੈ।
ਇਹ ਵੀ ਪੜ੍ਹੋ : ਹੌਂਸਲੇ ਦੀ ਮਿਸਾਲ, ਮਾਨਸਾ ਦੀ ਨੇਤਹਰੀਣ ਕੁੜੀ ਨੇ ਜੂਡੋ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ
ਉਸ ਨੇ ਪੋਸਟ ‘ਚ ਲਿਖਿਆ, ਮੇਰਾ ਸਿਰ ਦਰਦ ਹੋ ਰਿਹਾ ਹੈ। ਮੈਂ ਚਾਹੁੰਦੀ ਹਾਂ ਕਿ ਸਰਜਰੀ ਜਲਦੀ ਹੋਵੇ ਅਤੇ ਮੈਨੂੰ ਰਾਹਤ ਮਿਲੇ। ਹਾਲਤ ਇਹ ਹੈ ਕਿ ਮੈਂ ਸਿਰ ਚੁੱਕ ਵੀ ਨਹੀਂ ਸਕਦੀ। ਮੈਂ ਤੁਰ-ਫਿਰ ਵੀ ਨਹੀਂ ਪਾ ਰਹੀ ਹਾਂ। ਮੈਨੂੰ ਵ੍ਹੀਲਚੇਅਰ ‘ਤੇ ਲਿਜਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: