ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਧਾਰਮਿਕ ਵਿਸ਼ਿਆਂ ‘ਤੇ ਬੋਲਣ ਤੋਂ ਬਚਣ ਦੀ ਸਲਾਹ ਦਿੱਤੀ। ਬਾਦਲ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਇਸ ਬਾਰੇ ਨਾ ਤਾਂ ਜਾਣਦੇ ਹਨ ਅਤੇ ਨਾ ਹੀ ਸਮਝਦੇ ਹਨ।
ਬਾਦਲ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਹ ਸਪੱਸ਼ਟ ਤੌਰ ‘ਤੇ ਨਹੀਂ ਜਾਣਦੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦ੍ਰਿਸ਼ਟੀਕੋਣ ਭੂਗੋਲਿਕ ਸੀਮਾਵਾਂ ਤੋਂ ਪਾਰ ਹੈ ਅਤੇ ਨਾ ਸਿਰਫ ਗਲੋਬਲ ਹੈ, ਸਗੋਂ ਬ੍ਰਹਿਮੰਡੀ ਵੀ ਹੈ। ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਹ ਸੁਝਾਅ ਦੇਣਾ ਕਿ ਗੁਰੂ ਸਾਹਿਬ ਭਾਰਤ ਜੋੜੋ ਯਾਤਰਾ ‘ਤੇ ਮੱਕਾ ਅਤੇ ਹੋਰ ਥਾਵਾਂ ‘ਤੇ ਗਏ ਸਨ, ਹਾਸੋਹੀਣੀ ਗੱਲ ਹੈ।
ਸਾਨ ਫਰਾਂਸਿਸਕੋ ‘ਚ ਰਾਹੁਲ ਗਾਂਧੀ ਦੇ ਬਿਆਨਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਆਪਣੀ ਮੂਰਖਤਾ ਲਈ ਕਿੰਨੀ ਵਾਰ ਸਾਨੂੰ ਮਾਫੀ ਮੰਗਦੇ ਰਹਿਣਾ ਪਏਗਾ? ਤੁਸੀਂ ਕਿੱਥੇ ਪੜ੍ਹਿਆ ਕਿ ਗੁਰੂ ਨਾਨਕ ਦੇਵ ਜੀ ਥਾਈਲੈਂਡ ਗਏ ਸਨ? ਜਦੋਂ ਧਰਮ ਦੀ ਗੱਲ ਆਉਂਦੀ ਹੈ ਤਾਂ ਕੀ ਤੁਸੀਂ ਇੱਕ ਸਮਝਦਾਰ ਅਕਲਮੰਦ ਬੰਦੇ ਵਾਂਗ ਗੱਲ ਕਰੋਗੇ?
ਦੱਸ ਦੇਈਏ ਕਿ ਬੁੱਧਵਾਰ ਨੂੰ ਅਮਰੀਕਾ ਦੇ ਸੇਨ ਫਰਾਂਸਿਸਕੋ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਜੀ ਸਾਊਦੀ ਅਰਬ ‘ਚ ਮੱਕਾ, ਥਾਈਲੈਂਡ ਅਤੇ ਸ਼੍ਰੀਲੰਕਾ ਗਏ ਸਨ। ਉਨ੍ਹਾਂ ਕਿਹਾ ਕਿ ਇਹ ਮਹਾਪੁਰਖ ਉਸ ਵੇਲੇ ਭਾਰਤ ਜੋੜੋ ਯਾਤਰਾ ਵੀ ਕਰ ਚੁੱਕੇ ਹਨ, ਜਦੋਂ ਅਸੀਂ ਪੈਦਾਵੀ ਨਹੀਂ ਹੋਏ ਸਨ।
ਇਹ ਵੀ ਪੜ੍ਹੋ : ਨਵੀਂ ਸੰਸਦ ਦੇ ਉਦਘਾਟਨੀ ਸਮਾਰੋਹ ‘ਤੇ ਨਸੀਰੂਦੀਨ ਸ਼ਾਹ ਨੇ ਚੁੱਕੇ ਸਵਾਲ, ਬੋਲੇ- ‘ਸੁਪਰੀਮ ਲੀਡਰ ਖੁਦ ਲਈ…’
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਅਮਰੀਕਾ ਦੇ ਤਿੰਨ ਸ਼ਹਿਰਾਂ ਦੀ ਯਾਤਰਾ ‘ਤੇ ਗਏ ਹੋਏ ਹਨ। ਉਹ 30 ਮਈ ਨੂੰ ਸੇਨ ਫਰਾਂਸਿਸਕੋ ਪਹੁੰਚੇ ਸਨ। ਉਹ 4 ਜੂਨ ਨੂੰ ਨਿਊਯਾਰਕ ਵਿੱਚ ਇੱਕ ਜਨਤਕ ਸਮਾਗਮ ਨਾਲ ਆਪਣੀ ਯਾਤਰਾ ਦੀ ਸਮਾਪਤੀ ਕਰਨ ਵਾਲੇ ਹਨ। ਇਹ ਗੱਲਬਾਤ ਨਿਊਯਾਰਕ ਦੇ ਜੈਵਿਟਸ ਸੈਂਟਰ ਵਿੱਚ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: