ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਵਿੱਤਰ ਨਵਰਾਤਰਿਆਂ ਦੇ ਮੌਕੇ ’ਦੇ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ ਹੋਏ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਕੱਲ੍ਹ ਪਵਿੱਤਰ ਨਵਰਾਤਰੇ ਚੱਲ ਰਹੇ ਹਨ ਅਤੇ ਉਹ ਮਾਤਾ ਰਾਣੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲੈਣ ਆਏ ਹਨ।
ਇਸ ਮੌਕੇ ਮੰਦਿਰ ਦੀ ਪ੍ਰਬੰਧਕੀ ਕਮੇਟੀ ਨੇ ਵੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਲਈ ਉਹਨਾਂ ਨੂੰ ਪੂਰਨ ਸਮਰਥਨ ਦਾ ਭਰੋਸਾ ਦੁਆਇਆ।
ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ ਤੇ ਖ਼ਜ਼ਾਨਚੀ ਬਲਵਿੰਦਰ ਬਹਿਲ ਸਮੇਤ ਮੈਂਬਰਾਂ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੂੰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਵਿਸ਼ਵਾਸ ਹੈ ਕਿਉਂਕਿ ਉਹ ਧਰਮ ਨਿਰਪੱਖ ਸੋਚ ਦੇ ਧਾਰਕ ਹਨ। ਉਹਨਾਂ ਕਿਹਾ ਕਿ ਸਾਡੀ ਇੱਛਾ ਹੈ ਕਿ 2022 ਵਿਚ ਸੁਖਬੀਰ ਬਾਦਲ ਮੁੱਖ ਮੰਤਰੀ ਬਣਨ ਅਤੇ ਕਮੇਟੀ ਸਮੇਤ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ।
ਇਸ ਮੌਕੇ ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਜਿਹਾ ਸੂਬਾ ਹੈ ਜਿਥੇ ਅਮਨ ਤੇ ਸ਼ਾਂਤੀ ਨਾਲ ਭਾਈਚਾਰਕ ਸਾਂਝਾ ਬਣਾ ਕੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਾਰਾ ਜੀਵਨ ਇਸ ਫਿਰਕੂ ਸਦਭਾਵਨਾ, ਸ਼ਾਂਤੀ ਤੇ ਪੰਜਾਬੀਆਂ ਦੇ ਆਪਸੀ ਭਾਈਚਾਰੇ ਦੀ ਰਖਵਾਲੀ ’ਤੇ ਲਗਾ ਦਿੱਤਾ।
ਇਹ ਵੀ ਪੜ੍ਹੋ : ਲਖੀਮਪੁਰ ਤੋਂ ਪਰਤੀ ਹਰਸਿਮਰਤ ਬਾਦਲ ਨੇ ਯੂਪੀ ਪੁਲਿਸ ‘ਤੇ ਲਾਏ ਇਹ ਵੱਡੇ ਦੋਸ਼
ਉਹਨਾਂ ਕਿਹਾ ਕਿ ਉਹਨਾਂ ਨੇ ਵੀ ਕਾਮਨਾ ਕੀਤੀ ਹੈ ਕਿ ਪੰਜਾਬ, ਜੋ ਕਿ ਇਕ ਸਰਹੱਦੀ ਸੂਬਾ ਹੈ, ਵਿਚ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਤੇ ਅਕਾਲ ਪੁਰਖ ਦੀ ਮਿਹਰ ਸਦਕਾ ਹਰ ਪੰਜਾਬੀ ਖੁਸ਼ਹਾਲ ਹੋਵੇ ਤੇ ਤਰੱਕੀ ਕਰੇ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਇਸ ਮੌਕੇ ਦੇਵੀ ਤਲਾਬ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਸਰਦਾਰ ਬਾਦਲ ਦਾ ਸਨਮਾਨ ਕੀਤਾ। ਇਸ ਤੋਂ ਪਹਿਲਾਂ ਪਹਿਲੇ ਨਰਾਤੇ ’ਤੇ ਅਕਾਲੀ ਦਲ ਦੇ ਪ੍ਰਧਾਨ ਹਿਮਾਚਲ ਪ੍ਰਦੇਸ ਵਿਚ ਚਿੰਤਪੂਰਨੀ ਮੰਦਿਰ ਵਿਚ ਮਾਂ ਛਿੰਨਮਸਤਿਕਾ ਅੱਗੇ ਨਤਮਸਤਕ ਹੋਏ ਸਨ।