ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟ ਭਾਈ ਦੇ 20 ਸਾਲ ਦੇ ਨੌਜਵਾਨ ਹਰਮਨ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਹਰਮਨ ਦੀ ਲਾਸ਼ ਕਰੀਬ 20 ਦਿਨਾਂ ਬਾਅਦ ਮਿਲੀ। ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਿੰਡ ਕੋਟ ਭਾਈ ਵਿਖੇ ਹਰਮਨ ਦੇ ਘਰ ਪਹੁੰਚੇ।
ਉਨ੍ਹਾਂ ਨੇ ਹਰਮਨ ਦੇ ਮਾਪਿਆਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਕਾਨੂੰਨ ਵਿਵਸਥਾ ਸੂਬੇ ਲਈ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 2022 ਵਿਚ ਕਾਨੂੰਨ ਵਿਵਸਥਾ ਬਹੁਤ ਮਾੜੀ ਰਹੀ ਹੈ। ਪਰਮਾਤਮਾ ਨਵੇਂ ਚੜ੍ਹ ਰਹੇ ਸਾਲ 2023 ਵਿੱਚ ਸੂਬੇ ਦੇ ਮੁੱਖ ਮੰਤਰੀ ਨੂੰ ਸੁਮੱਤ ਬਖਸ਼ਣ ਕਿ ਉਹ ਸੂਬੇ ਦੀ ਕਾਨੂੰਨ ਵਿਵਸਥਾ ਵੱਲ ਧਿਆਨ ਦੇਣ।
ਇਹ ਵੀ ਪੜ੍ਹੋ : ਬਲਬੀਰ ਸਿੱਧੂ ਦੇ ਭਰਾ ‘ਤੇ ਵੱਡੀ ਕਾਰਵਾਈ, ਮੋਹਾਲੀ ਦੇ ਮੇਅਰ ਜੀਤੀ ਸਿੱਧੂ ਦੀ ਕਾਰਪੋਰੇਸ਼ਨ ਮੈਂਬਰਸ਼ਿੱਪ ਰੱਦ
ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਭਾਈ ਦਾ 20 ਸਾਲ ਨੌਜਵਾਨ ਹਰਮਨ ਜੋ 25 ਨਵੰਬਰ ਨੂੰ ਅਗਵਾ ਕਰ ਲਿਆ ਗਿਆ ਸੀ ਜਿਸਦੀ ਦੀ ਲਾਸ਼ 18 ਦਸੰਬਰ ਨੂੰ ਪਿੰਡ ਸ਼ਾਮ ਖੇੜਾ ਦੇ ਖੇਤਾਂ ‘ਚੋਂ ਮਿਲੀ। ਇਸ ਸਬੰਧੀ ਥਾਣਾ ਕੋਟਭਾਈ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਨੌਜਵਾਨ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਇਸ ਦੌਰਾਨ ਪੁਲਿਸ ਨੇ ਨੌਜਵਾਨ ਨੂੰ ਅਗਵਾ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਕਾਬੂ ਕੀਤਾ। ਜਿਨ੍ਹਾਂ ਤੋਂ ਕੀਤੀ ਪੁੱਛਗਿੱਛ ਦੇ ਅਧਾਰ ‘ਤੇ ਇਹ ਸਾਹਮਣੇ ਆਇਆ ਕਿ ਨੌਜਵਾਨ ਦਾ ਕਤਲ ਕਰਕੇ ਪਿੰਡ ਸ਼ਾਮ ਖੇੜਾ ‘ਚ ਖੇਤਾਂ ‘ਚ ਲਾਸ਼ ਦਬਾਈ ਗਈ, ਜਿਸ ਨੂੰ ਫਿਰ ਕੱਢਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: