ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਹਰਾ ਕੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੋਣਾਂ ਵਿੱਚ ਇਸ ਹਾਰ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਹੈ, ਅਸੀਂ ਸਿਰ ਝੁਕਾ ਕੇ ਨਤੀਜਿਆਂ ਨੂੰ ਸਵੀਕਾਰ ਕਰਦੇ ਹਾਂ।
ਇਸ ਦੇ ਨਾਲ ਹੀ ਸੁਖਬੀਰ ਬਦਾਲ ਨੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਕਿ ਸ਼੍ਰੋਮਣੀ ਅਕਾਲੀ ਦਲ ਮੈਂ ਪ੍ਰਧਾਨ ਹੋਣ ਦੇ ਨਾਤੇ ਕੋਈ ਪੰਜਾਬ ਦਾ ਮਸਲਾ ਆਏ ਅਸੀਂ ਪਾਜ਼ੀਟਿਵ ਰੋਲ ਅਦਾ ਕਰਾਂਗੇ ਅਸੀਂ ਹਮੇਸ਼ਾ ਅੱਗੇ ਰਹਾਂਗੇ। ਸਾਡੀ ਪੂਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਸੁਪੋਰਟ ਕਰੇਗੀ ਕਿਉਂਕਿ ਪੰਜਾਬ ਬਾਰਡਰ ਸਟੇਟ ਹੈ ਇਥੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ, ਅਮਨ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹੋਣਦੇ ਨਾਤੇ ਜਿਥੇ ਸੱਤਾਧਾਰੀ ਪਾਰਟੀ ਵਿੱਚ ਕੋਈ ਕਮੀਆਂ ਹੋਣਗੀਆਂ ਅਸੀਂ ਕਮੀਆਂ ਵੀ ਉਠਾਵਾਂਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਦਾ ਜਨਰਲ ਹੋਣ ਦੇ ਨਾਤੇ ਇਸ ਹਾਰ ਦੀ ਜ਼ਿੰਮੇਵਾਰੀ ਮੈਂ ਚੁੱਕਦਾ ਹਾਂ ਪਰ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪਾਰਟੀ ਵਰਕਰਾਂ ਨੇ ਚੋਣਾਂ ਦੀ ਇਸ ਜੰਗ ਵਿੱਚ ਦਿਨ-ਰਾਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ‘ਜੰਗਾਂ ਜਿੱਤੀਆਂ ਜਾਂਦੀਆਂ ਨੇ, ਹਾਰੀਆਂ ਵੀ ਜਾਂਦੀਆਂ ਨੇ ਪਰ ਫੌਜਾਂ ਕਾਇਮ ਰਹਿੰਦੀਆਂ ਨੇ। ਸਾਨੂੰ ਆਪਣੇ ਵਰਕਰਾਂ ‘ਤੇ ਮਾਣ ਹੈ, ਅਕਾਲੀ ਦਲ ਦੀ ਫੌਜ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਵਰਕਰਾਂ ਨੇ ਪੂਰਾ ਜ਼ੋਰ ਲਾਇਆ, ਬੜੀ ਮਿਹਨਤ ਕੀਤੀ, ਜਿਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਖੁਦ 6 ਮਹੀਨੇ ਪੰਜਾਬ ਦੇ ਹਰ ਚੋਣ ਹਲਕੇ ਵਿੱਚ ਗਿਆ, ਵਰਕਰਾਂ ਨੂੰ ਮਿਲਿਆ ਪਿੰਡ-ਪਿੰਡ ਗਿਆ, ਭਾਵੇਂ ਅਸੀਂ ਹਾਰ ਗਏ ਪਰ ਪਾਰਟੀ ਦੇ ਵਰਕਰਾਂ ਦਾ ਹੌਂਸਲਾ ਬੁਲੰਦ ਹੈ ਤੇ ਬੁਲੰਦ ਰਹੇਗਾ।
ਉਨ੍ਹਾਂ ਕਿਹਾ ਕਿ ਲੋਕਾਂ ਨਾਲ ਤੇ ਵਰਕਰਾਂ ਨਾਲ ਵਿਚਾਰਾਂ ਕਰਕੇ, ਗੱਲ ਕਰਕੇ ਅਸੀਂ ਇਸ ਹਾਰ ਦੇ ਕਾਰਨ ਦਾ ਪਤਾ ਕਰਾਂਗੇ। ਸ਼ਾਇਦ ਸਾਡੇ ਅੰਦਰ ਕੋਈ ਕਮੀਆਂ ਹੋਣਗੀਆਂ ਜੋ ਅਸੀਂ ਸਮਝ ਨਹੀਂ ਸਕੇ ਹੋਵਾਂਗੇ ਤੇ ਇਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਇਸ ‘ਤੇ ਵਿਚਾਰ ਕਰਨ ਲਈ ਸੋਮਵਾਰ ਨੂੰ ਰੱਖ ਲਈ ਹੈ, ਜਿਥੇ ਸਾਰੇ ਉਮੀਦਵਾਰ ਬੁਲਾਏ ਗਏ ਹਨ। ਅਸੀਂ ਸਾਰੀਆਂ ਚੀਜ਼ਾਂ ‘ਤੇ ਵਿਚਾਰ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਅੰਦਰ ਜਾਣਾ ਜਾਂ ਬਾਹਰ ਜਾਣਾ ਮਾਇਨੇ ਨਹੀਂ ਰਖਦਾ। ਅਕਾਲੀ ਦਲ ਪੰਜਾਬੀਆਂ ਦੀ ਅਵਾਜ਼ ਹੈ, ਸਿੱਖ ਪੰਥ ਦੀ ਆਵਾਜ਼ ਹੈ। ਉਹ ਆਵਾਜ਼ ਸਦਾ ਰਹੂਗੀ। ਜਿਥੇ ਵੀ ਪੰਜਾਬੀ ਨੂੰ ਖਾਲਸਾ ਪੰਥ ਨੂੰ ਦੁਨੀਆ ਵਿੱਚ ਦੇਸ਼ ਵਿੱਚ ਪੰਜਾਬ ਵਿੱਚ ਸਮੱਸਿਆ ਆਵੇ, ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਸਮੱਸਿਆ ਹੱਲ ਕਰਵਾਏਗੀ, ਭਾਵੇਂ ਪਾਵਰ ਹੈ ਜਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਹਿਬ ਦੀ ਸਿਆਸਤ ਜਿੱਤ-ਹਾਰ ‘ਤੇ ਨਿਰਭਰ ਨਹੀਂ ਸੀ। ਉਹ 16 ਸਾਲ ਜੇਲ੍ਹ ਵਿੱਚ ਰਹੇ, ਉਸ ਵੇਲੇ ਉਹ ਮੁੱਖ ਮੰਤਰੀ ਰਹਿ ਸਕਦੇ ਸਨ ਪਰ ਉਨ੍ਹਾਂ ਹਮੇਸ਼ਾ ਪੰਜਾਬ ਦੀ ਸੁਆਰਥ ਤੋਂ ਹਟ ਕੇ ਸੇਵਾ ਕੀਤੀ।