ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਇੱਕ ਵਫ਼ਦ ਭਲਕੇ 31 ਅਗਸਤ ਨੂੰ ਸਵੇਰੇ 11 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇਗਾ ਅਤੇ ਪੰਜਾਬ ਆਬਕਾਰੀ ਨੀਤੀ 2022 ਵਿੱਚ ਹੋਈਆਂ ਗੰਭੀਰ ਬੇਨਿਯਮੀਆਂ ਬਾਰੇ ਜਾਣੂ ਕਰਵਾਏਗਾ। ਇਸ ਦੇ ਨਾਲ ਹੀ ਅਕਾਲੀ ਦਲ ਇਸ ਸਾਰੇ ਘਪਲੇ ਦੀ ਹਾਈ ਲੈਵਲ ਦੀ ਆਜ਼ਾਦ ਜਾਂਚ ਦੀ ਮੰਗ ਕਰੇਗਾ। ਸੁਖਬੀਰ ਬਾਦਲ ਦੇ ਨਾਲ ਸਾਬਕਾ ਸਾਂਸਦ ਬਲਵਿੰਦਰ ਸਿੰਘ ਭੂੰਦੜ ਵੀ ਹੋਣਗੇ। ਇਹ ਜਾਣਕਾਰੀ ਸਾਬਕਾ ਮੰਤਰੀ ਦਲਜੀਤ ਚੀਮਾ ਨੇ ਦਿੱਤੀ।
ਦੱਸ ਦੇਈਏ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਸ਼ਰਾਬ ਪਾਲਿਸੀ ਦੇ ਨਾਂ ‘ਤੇ 500 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਲਾਇਆ ਹੈ ਅਤੇ ਇਸ ਦੀ ਸੀਬੀਆਈ ਅਤੇ ਈਡੀ ਦੀ ਜਾਂਚ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਸੀ ਕਿ ਪੰਜਾਬ ਵਿੱਚ ਸ਼ਰਾਬ ਦਾ ਪੂਰਾ ਕਾਰੋਬਾਰ ਦੋ ਕੰਪਨੀਆਂ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦਾ ਕਮਿਸ਼ਨ 5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦਿੱਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਕਹਿਣਾ ਹੈ ਕਿ ਸ਼ਰਾਬ ਮੈਨਿਊਫੈਕਚਰਰ, ਐੱਲ1 ਯਾਨੀ ਹੋਲਸੇਲਰ ਤੇ ਰਿਟੇਲਰ ਯਾਨੀ 3 ਤਰ੍ਹਾਂ ਦੇ ਕੰਮ ਹਨ। ਪਹਿਲਾਂ 50 ਤੋਂ 100 ਦੇ ਕਰੀਬ ਐੱਲ1 ਹੁੰਦੇ ਸਨ। ਉਹ ਸਾਰੀ ਕੰਪਨੀ ਦੀ ਸ਼ਰਾਬ ਆਪਣੇ ਕੋਲ ਰਖ ਕੇ ਰਿਟੇਲਰ ਨੂੰ ਵੇਚਦੇ ਸਨ। ਰਿਟੇਲਰ ਕੋਲ ਚੁਆਇਸ ਸੀ, ਜੋ ਸਸਤਾ ਦਿੰਦਾ, ਉਸ ਤੋਂ ਖਰੀਦ ਲੈਂਦੇ ਸਨ।
ਇਹ ਵੀ ਪੜ੍ਹੋ : ਪੰਚਾਇਤ ਦਫ਼ਤਰ ‘ਤੇ ਮੰਤਰੀ ਧਾਲੀਵਾਲ ਦੀ ਰੇਡ, ਅਫਸਰ ਡਿਊਟੀ ਤੋਂ ਗਾਇਬ, ਕਾਰਵਾਈ ਦੇ ਹੁਕਮ
ਪਰ ਹੁਣ ਇਸ ਵਿੱਚ ਸ਼ਰਤਾਂ ਬਦਲ ਦਿੱਤੀਆਂ ਗਈਆਂ ਹਨ। ਮੈਨਿਊਫੈਕਚਰਰ ਤੇ ਰਿਟਲਰ ਐੱਲ1 ਯਾਨੀ ਹੋਲਸੇਲਰ ਦਾ ਲਾਇਸੈਂਸ ਨਹੀਂ ਲੈ ਸਕਦਾ। ਇਸ ਤੋਂ ਇਲਾਵਾ ਹੋਲਸੇਲਰ ਦੇ ਲਈ 3 ਸਾਲ ਵਿੱਚ ਲਗਾਤਾਰ 30 ਕਰੋੜ ਦਾ ਟਰਨਓਵਰ ਹੋਣਾ ਚਾਹੀਦਾ ਹੈ। ਇੱਕ ਬੰਦਾ ਇੱਕ ਹੀ ਐੱਲ1 ਲੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: