ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਰਿਆਂ ਨੂੰ ਦੁਰਗਾ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮਾਂ ਭਗਵਤੀ ਦੀ ਤਸਵੀਰ ਦੇ ਨਾਲ ਟਵੀਟ ਕਰਕੇ ਲਿਖਿਆ ਕਿ ਮੈਂ ਅਰਦਾਸ ਕਰਦਾ ਹਾਂ ਕਿ ਮਾਤਾ ਰਾਣੀ ਸਾਨੂੰ ਸਾਰਿਆਂ ਨੂੰ ਹਨੇਰਿਆਂ ਨਾਲ ਲੜਨ ਦੀ ਸ਼ਕਤੀ ਦੇਵੇ ਅਤੇ ਸਾਡੇ ਜੀਵਨ ਵਿੱਚ ਰੌਸ਼ਨੀ, ਖੁਸ਼ਹਾਲੀ ਅਤੇ ਤੰਦਰੁਸਤੀ ਲਿਆਵੇ।
ਦੱਸਣਯੋਗ ਹੈ ਕਿ ਬੀਤੇ ਹਫਤੇ ਨਵਰਾਤਰਿਆਂ ਦੇ ਮੌਕੇ ‘ਤੇ ਸੁਖਬੀਰ ਬਾਦਲ ਮਾਤਾ ਰਾਣੀ ਦੀ ਅਸ਼ੀਰਵਾਦ ਲੈਣ ਵਾਸਤੇ ਜਲੰਧਰ ਦੇ ਵਿਸ਼ਵ ਪ੍ਰਸਿਧ ਮੰਦਰ ਸ਼੍ਰੀ ਦੇਵੀ ਤਾਲਾਬ ਮੰਦਰ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਸਨ, ਜਿਥੇ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਸਰਦਾਰ ਬਾਦਲ ਦਾ ਸਨਮਾਨ ਕੀਤਾ।
ਵੀਡੀਓ ਵੇਖਣ ਲਈ ਕਲਿੱਕ ਕਰੋ :
Lauki Kofta Recipe | ਲੋਕੀ ਕੋਫਤਾ ਬਨਾਉਣ ਦਾ ਆਸਾਨ ਤਰੀਕਾ | Bottle Gourd Curry Recipe

ਇਸ ਤੋਂ ਪਹਿਲਾਂ ਪਹਿਲੇ ਨਰਾਤੇ ’ਤੇ ਅਕਾਲੀ ਦਲ ਦੇ ਪ੍ਰਧਾਨ ਹਿਮਾਚਲ ਪ੍ਰਦੇਸ ਵਿਚ ਚਿੰਤਪੂਰਨੀ ਮੰਦਿਰ ਵਿਚ ਮਾਂ ਛਿੰਨਮਸਤਿਕਾ ਅੱਗੇ ਨਤਮਸਤਕ ਹੋਏ ਸਨ।
ਇਹ ਵੀ ਪੜ੍ਹੋ : ਸ਼ਹੀਦ ਜਸਵਿੰਦਰ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਮ੍ਰਿਤਕ ਦੇਹ ਲਿਆਂਦੀ ਗਈ ਪਿੰਡ ਮਾਨਾਂ ਤਲਵੰਡੀ ‘ਚ






















