ਸੁਨੀਲ ਜਾਖੜ ਵੱਲੋਂ ਅੱਜ ਬੀਜੇਪੀ ਵਿੱਚ ਸ਼ਾਮਲ ਹੋਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਹਮੇਸ਼ਾ ਜਿਨ੍ਹਾਂ ਖਿਲਾਫ ਬੋਲਦੇ ਰਹੇ, ਅੱਜ ਉਨ੍ਹਾਂ ਦਾ ਹੀ ਪੱਲਾ ਫੜ ਲਿਆ ਹੈ। ਦੂਜੇ ਪਾਸੇ ਸਿੱਧੂ ਨੂੰ ਇੱਕ ਸਾਲ ਦੀ ਕੈਦ ਹੋਣ ‘ਤੇ ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪੀੜਤ ਪਰਿਵਾਰ ਲਈ ਇਨਸਾਫ ਹੋਇਆ ਹੈ।
ਵੀਰਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜੇਲ੍ਹਾਂ ‘ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਗਈ 11 ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲੈਣ ਆਏ ਸੁਖਬੀਰ ਬਾਦਲ ਨੇ ਕਿਹਾ ਕਿ ਸੁਨੀਲ ਜਾਖੜ ਦਾ ਕਿਹੋ ਜਿਹਾ ਕਿਰਦਾਰ ਹੈ। ਜੋ ਇਨਸਾਨ ਸਾਰੀ ਉਮਰ ਬੀਜੇਪੀ ਖਿਲਾਫ ਗੱਲਾਂ ਕਰਦਾ ਰਿਹਾ, ਅੱਜ ਉਸ ਨੇ ਉਸੇ ਪਾਰਟੀ ਨੂੰ ਜੁਆਇਨ ਕਰ ਲਿਆ। ਜਾਖੜ ਭਾਵੇਂ ਖੁਸ਼ ਹੋਣ ਪਰ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਹੈ।
ਸੁਖਬੀਰ ਨੇ ਤੰਜ ਕਸਦੇ ਹੋਏ ਕਿਹਾ ਕਿ ਜਾਖੜ ਦੇ ਭਤੀਜੇ ਤੇ ਅਬੋਹਰ ਸੀਟ ਦੇ ਕਾਂਗਰਸੀ ਵਿਧਾਇਕ ਸੰਦੀਪ ਸਿੰਘ ਜਾਖੜ ਨੇ ਵੀ ਤਾਂ ਬੀਜੇਪੀ ਜੁਆਇਨ ਤਾਂ ਨਹੀਂ ਕਰ ਲਈ? ਜ਼ਿਕਰਯੋਗ ਹੈ ਕਿ ਜਾਖੜ ਨੇ ਪਾਰਟੀ ਛੱਡਣ ਤੋਂ ਪਹਿਲਾਂ ਕਾਂਗਰਸ ਹਾਈਕਮਾਨ ‘ਤੇ ਕਈ ਦੋਸ਼ ਲਾਏ। ਜਾਖੜ ਕਾਂਗਰਸ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਭੇਜੇ ਗਏ ਅਨੁਸ਼ਾਸਨਹੀਨਤਾ ਦੇ ਨੋਟਿਸ ਤੋਂ ਵੀ ਨਾਰਾਜ਼ ਸਨ।
ਵੀਡੀਓ ਲਈ ਕਲਿੱਕ ਕਰੋ -: