ਮੁੱਖ ਮੰਤਰੀ ਭਗਵੰਤ ਮਾਨ ਦੀ ‘ਆਪ’ ਸਰਕਾਰ ਵੱਲੋਂ ਵੀਆਪੀ ਸੁਰੱਖਿਆ ਘਟਾਉਣ ਦੇ ਕਦਮ ਵਜੋਂ ਸਿੱਖ ਸ਼ਖਸੀਅਤਾਂ ਦੀ ਸਕਿਓਰਿਟੀ ਵਾਪਿਸ ਲੈਣ ਅਤੇ ਫਿਰ ਆਪਣੇ ਫੈਸਲੇ ਤੋਂ ਪਲਟਨ ਦੇ ਮੁੱਦੇ ‘ਤੇ ਸਿਆਸਤ ਭਖ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਫੈਸਲੇ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ।
ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਣੇ ਖ਼ਾਲਸਾ ਪੰਥ ਦੇ ਸਤਿਕਾਰਤ ਤਖ਼ਤਾਂ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਤੋਂ ਸਰਕਾਰੀ ਸੁਰੱਖਿਆ ਵਾਪਸ ਲੈਣ ਦੇ ਆਪਣੇ ਫ਼ੈਸਲੇ ਅਤੇ ਫਿਰ ਇਸ ਤੋਂ ਇਕਦਮ ਵਾਪਿਸ ਪਲਟਣ ਦੇ ਫੈਸਲੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ਼ ਖੁਦ ਦਾ ਪੰਜਾਬ ਅਤੇ ਪੰਥ ਵਿਰੋਧੀ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਵਜੋਂ ਪਰਦਾਫਾਸ਼ ਕੀਤਾ ਹੈ।
ਇਸ ਘਟੀਆ ਨਾਟਕ ਨੇ ਸਿੱਖ ਸੰਸਥਾਵਾਂ ਪ੍ਰਤੀ ਉਹਨਾਂ ਦੀ ਨਫਰਤ ਅਤੇ ਨਿਰਾਦਰ ਨੂੰ ਸਾਹਮਣੇ ਲਿਆਉਂਦਾ ਹੈ। ਜਥੇਦਾਰ ਸਾਹਿਬਾਨ ਅਕਾਲ ਪੁਰਖ, ਗੁਰੂ ਸਾਹਿਬਾਨ ਅਤੇ ਪੰਥ ਦੀ ਬਖਸ਼ਿਸ਼ ਸਦਕਾ ਸੁਰੱਖਿਅਤ ਹਨ। ਸੁਰੱਖਿਆ ਉਹਨਾਂ ਦੇ ਨਾਲ ਸਿਰਫ ਉਹਨਾਂ ਦੇ ਸਰਵ-ਵਿਆਪਕ ਸਤਿਕਾਰਤ ਅਹੁਦਿਆਂ ਲਈ ਸਮਾਜ ਦੇ ਸਨਮਾਨ ਦੇ ਚਿੰਨ੍ਹ ਵਜੋਂ ਤਾਇਨਾਤ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸ਼ਾਸਕਾਂ ਦੇ ਫੈਸਲੇ, ਜੋਕਿ ਬਾਅਦ ਵਿੱਚ ਰੱਦ ਕਰ ਦਿੱਤੇ ਗਏ, ਨੇ ਉਹਨਾਂ ਦੀ ਆਪਣੀ ਨਿਗੂਣੀ ਮਾਨਸਿਕਤਾ ਅਤੇ ਪਹੁੰਚ ਤੇ ਮਹਾਨ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਉੱਚ ਸਿੱਖ ਸੰਸਥਾਵਾਂ ਪ੍ਰਤੀ ਉਹਨਾਂ ਦੀ ਨਾਪਸੰਦ ਅਤੇ ਨਿਰਾਦਰ ਦਾ ਪ੍ਰਦਰਸ਼ਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: