ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮੁੱਖ ਦੋਸ਼ੀ ਏਜੀ ਪੇਰਾਰਿਵਲਨ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਏਜੀ ਪੇਰਾਰਿਵਲਨ 30 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਬੰਦ ਹਨ। ਉਸ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰਕੇ ਕਿਹਾ ਸੀ ਕਿ ਉਸ ਨੂੰ ਰਿਹਾਅ ਕਰਕੇ ਦੇ ਤਾਮਿਲਨਾਡੂ ਸਰਕਾਰ ਦੇ ਹੁਕਮ ਨੂੰ ਰਾਜਪਾਲ ਤੇ ਕੇਂਦਰ ਸਰਕਾਰ ਮਨਜ਼ੂਰੀ ਨਹਂ ਦੇ ਰਹੀ ਹੈ। ਸਜ਼ਾ ਮਾਫ ਕਰਨ ਦੀ ਉਸ ਦੀ ਅਰਜ਼ੀ ਅਜੇ ਵੀ ਪੈਂਡਿੰਗ ਹੈ।ਇਸ ਅਰਜ਼ੀ ‘ਤੇ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਪੇਰਾਰਿਵਲਨ ਜ਼ਮਾਨਤ ਦੇ ਦਿੱਤੀ ਹੈ।
ਪਿਛਲੇ ਦਿਨੀਂ ਤਾਮਿਲਨਾਡੂ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੇ 7 ਦੋਸ਼ੀਆਂ ‘ਚੋਂ ਇੱਕ ਨਲਿਨੀ ਨੂੰ ਇੱਕ ਮਹੀਨੇ ਦੇ ਪੈਰੋਲ ‘ਤੇ ਜਾਣ ਦੀ ਇਜਾਜ਼ਤ ਦਿੱਤੀ ਸੀ। ਇਸ ਮਾਮਲੇ ‘ਚ ਉਸ ਦੀ ਬੀਮਾਰ ਮਾਂ ਨੇ ਵਾਰ-ਵਾਰ ਅਦਾਲਤ ਵਿਚ ਬੇਨਤੀ ਕੀਤੀ ਸੀ। ਵਿਸ਼ੇਸ਼ ਸਰਕਾਰੀ ਵਕੀਲ ਹਸਨ ਮੁਹੰਮਦ ਜਿਨਾਹ ਨੇ ਮਦਰਾਸ ਹਾਈ ਕੋਰਟ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਨਲਿਨੀ ਨੂੰ ਇਕ ਮਹੀਨੇ ਦੀ ਸਧਾਰਨ ਪੈਰੋਲ ਦਿੱਤੀ ਹੈ ਅਤੇ ਉਹ ਹੁਣ ਆਪਣੀ ਬੀਮਾਰ ਮਾਂ ਪਦਮਾ ਨੂੰ ਮਿਲਣ ਜਾ ਸਕੇਗੀ। ਨਲਿਨੀ ਇਸ ਸਮੇਂ ਵੇਲੋਰ ਦੀ ਵਿਸ਼ੇਸ਼ ਮਹਿਲਾ ਜੇਲ੍ਹ ਵਿੱਚ ਬੰਦ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪਦਮਾ ਨੇ ਆਪਣੀ ਧੀ ਨੂੰ ਪੈਰੋਲ ‘ਤੇ ਆਉਣ ਦੀ ਇਜਾਜ਼ਤ ਲਈ ਜਸਟਿਸ ਪੀਐੱਨ ਪ੍ਰਕਾਸ਼ ਤੇ ਜਸਟਿਸ ਆਰ ਹੇਮਲਤਾ ਦੀ ਬੈਂਚ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ। ਵਿਸ਼ੇਸ਼ ਸਰਕਾਰੀ ਵਕੀਲ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਬੈਂਚ ਨੇ ਪਦਮਾ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ। ਹੁਣ ਨਲਿਨੀ ਵੇਲੋਰ ਦੇ ਸਤੁਵਾਚੇਰੀ ਵਿੱਚ ਸਖ਼ਤ ਪੁਲਿਸ ਹਿਰਾਸਤ ਵਿੱਚ ਆਪਣੀ ਮਾਂ ਨਾਲ ਕਿਰਾਏ ਦੇ ਮਕਾਨ ਵਿੱਚ ਰਹੇਗੀ। ਉਸ ਦੇ ਨਾਲ ਭੈਣ ਕਲਿਆਣੀ ਅਤੇ ਭਰਾ ਬਚਿਆਨਾਥਨ ਵੀ ਹੋਣਗੇ। ਇਸੇ ਤਰ੍ਹਾਂ ਦੀ ਪੈਰੋਲ ਨਲਿਨੀ ਨੂੰ 2019 ਵਿੱਚ ਵੀ ਦਿੱਤੀ ਗਈ ਸੀ।