ਸੁਪਰੀਮ ਕੋਰਟ ਨੇ ਹੁਣ ਦੋ ਹਫਤੇ ਤੱਕ ਅਦਾਲਤੀ ਮਾਮਲਿਆਂ ‘ਚ ਵਰਚੂਅਲ ਮਤਲਬ ਡਿਜੀਟਲ ਮਾਧਿਅਮ ਨਾਲ ਸੁਣਵਾਈ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸੋਮਵਾਰ ਨੂੰ 3 ਜਨਵਰੀ ਤੋਂ ਪ੍ਰਭਾਵੀ ਹੋਵੇਗਾ। ਦਿੱਲੀ ‘ਚ ਕੋਰੋਨਾ ਵਾਇਰਸ ਤੇ ਇਸ ਦੇ ਓਮਿਕਰੋਨ ਵੈਰੀਐਂਟ ਦੇ ਵਧਦੇ ਮਾਮਲਿਆਂ ਦਰਮਿਆਨ ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕੋਲਕਾਤਾ ਹਾਈਕੋਰਟ ਨੇ ਵੀ ਡਿਜੀਟਲ ਮਾਧਿਅਮ ਨਾਲ ਸੁਣਵਾਈ ਕਰਨ ਦਾ ਫੈਸਲਾ ਲਿਆ ਸੀ।
ਸੁਪਰੀਮ ਕੋਰਟ ਨੇ ਸਰਕੂਲਰ ਵਿਚ ਕਿਹਾ ਕਿ ਸਾਰੇ ਬਾਰ ਦੇ ਮੈਂਬਰਾਂ, ਸਾਰੇ ਸੰਬਧਤ ਪੱਖਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੋਰੋਨਾ ਦੇ ਓਮਿਕਰੋਨ ਵੈਰੀਐਂਟ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਦਾਲਤੀ ਕਮਰਿਆਂ ਵਿੱਚ ਸੁਣਵਾਈ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤੀ ਗਈ ਹੈ। ਅਗਲੇ ਦੋ ਹਫਤਿਆਂ ਤੱਕ ਸੁਪਰੀਮ ਕੋਰਟ ਵਿਚ ਫਿਜ਼ੀਕਲ ਤੇ ਹਾਈਬ੍ਰਿਡ ਸੁਣਵਾਈ ਨਹੀਂ ਹੋਵੇਗੀ। ਸੁਪਰੀਮ ਕੋਰਟ ਦੇ ਰਜਿਸਟਰਾਰ ਚਿਰਾਗ ਭਾਣੂ ਸਿੰਘ ਤੇ ਬੀਐੱਲਐੱਨ ਆਚਾਰੀਆ ਦੁਆਰਾ ਸਰਕੂਲਰ ਜਾਰੀ ਕਰਕੇ ਸੂਚਿਤ ਕੀਤਾ ਗਿਆ।
ਸੁਪਰੀਮ ਕੋਰਟ ਨੇ ਮਾਰਚ 2020 ਤੋਂ ਚੱਲੀ ਆ ਰਹੀ ਵਰਚੂਅਲ ਸੁਣਵਾਈ ਵਿਚ ਸੁਧਾਰ ਕਰਦੇ ਹੋਏ ਪਿਛਲੇ ਸਾਲ 7 ਅਕਤੂਬਰ ਨੂੰ ਸਰਕੂਲਰ ਜਾਰੀ ਕਰਕੇ ਹਫਤੇ ‘ਚ ਦੋ ਦਿਨ ਬੁੱਧਵਾਰ ਤੇ ਵੀਰਵਾਰ ਨੂੰ ਫਿਜ਼ੀਕਲ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਮੰਗਲਵਾਰ ਨੂੰ ਹਾਈਬ੍ਰਿਡ ਸੁਣਵਾਈ ਤੈਅ ਕੀਤੀ ਗਈ ਸੀ। ਸੋਮਵਾਰ ਤੇ ਸ਼ੁੱਕਰਵਾਰ ਨੂੰ ਵਰਚੂਅਲ ਸੁਣਵਾਈ ਦੇ ਦਿਨ ਤੈਅ ਕੀਤੇ ਗਏ ਸਨ। ਉਦੋਂ ਇਹ ਮੰਨਿਆ ਜਾ ਰਿਹਾ ਸੀ ਕਿ ਹਾਲਾਤ ਵਿਚ ਸੁਧਾਰ ਹੋਣ ਦੇ ਨਾਲ-ਨਾਲ ਫਿਜ਼ੀਕਲ ਸੁਣਵਾਈ ਦੇ ਦਿਨ ਵੀ ਵਧਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪਰ ਓਮਿਕਰਾਨ ਦੇ ਲਗਾਤਾਰ ਵਧਦੇ ਸੰਕਰਮਣ ਤੇ ਗੰਭੀਰ ਹੁੰਦੇ ਹਾਲਾਤ ਨੂੰ ਦੇਖਦੇ ਹੋਏ ਸੋਮਵਾਰ ਤੋਂ ਸਿਰਫ ਵਰਚੂਅਲ ਮੋਡ ‘ਚ ਹੀ ਸੁਣਵਾਈ ਕਰਨ ਦਾ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਦੋ ਹਫਤੇ ਇਹੀ ਵਿਵਸਥਾ ਰਹੇਗੀ। ਇਸ ਤੋਂ ਬਾਅਦ ਹਾਲਾਤ ਦੀ ਸਮੀਖਿਆ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ।