ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਦਾਖਲਾ ਪ੍ਰੀਖਿਆ NEET-PG 2022 ਨੂੰ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਇਸ ਨਾਲ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ‘ਤੇ ਅਸਰ ਪਵੇਗਾ ਜਿਨ੍ਹਾਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਾਇਆ ਹੈ। ਅਦਾਲਤ ਨੇ ਕਿਹਾ ਕਿ ਪ੍ਰੀਖਿਆ ਵਿਚ ਦੇਰੀ ਨਾਲ ਉਨ੍ਹਾਂ ਵਿਦਿਆਰਥੀਆਂ ‘ਤੇ ਅਸਰ ਪਵੇਗਾ ਜੋ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ ਤੇ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਵੀ ਹੋਵੇਗੀ ਤੇ ਮਰੀਜ਼ਾਂ ਦੀ ਦੇਖਭਾਲ ਸਭ ਤੋਂ ਉਪਰ ਹੈ।
ਜਸਟਿਸ ਡੀ ਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਟ ਨੇ ਮਾਮਲੇ ਦੀ ਸੁਣਵਾਈ ਕੀਤ। ਅਦਾਲਤ ਨੇ ਕਿਹਾ ਕਿ NEET PG 2022 ਲਈ ਰਜਿਸਟ੍ਰੇਸ਼ਨ 25 ਮਾਰਚ ਨੂੰ ਬੰਦ ਹੋ ਗਿਆ ਸੀ। ਪ੍ਰੀਖਿਆ ਲਈ 2 ਲੱਖ 6 ਹਜ਼ਾਰ ਡਾਕਟਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਅਦਾਲਤ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਇਹ ਵਿਦਿਆਰਥੀਆਂ ਦਾ ਵੱਡਾ ਸਮੂਹ ਹੈ ਤੇ ਰੋਗੀ ਦੇਖਭਾਲ ਦੀ ਲੋੜ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਪ੍ਰੀਖਿਆ ਮੁਲਤਵੀ ਕਰਨ ਨਾਲ ਅਨਿਸ਼ਚਤਤਾ ਦੀ ਸਥਿਤੀ ਪੈਦਾ ਹੋਵੇਗਾ।
ਡਾਕਟਰਾਂ ਵੱਲੋਂ ਦਾਇਰ ਪਟੀਸ਼ਨ ਵਿਚ ਚੱਲ ਰਹੀ NEET PG ਕੌਂਸਲਿੰਗ ਨਾਲ ਟਕਰਾਅ ਦਾ ਹਵਾਲਾ ਦਿੱਤਾ ਗਿਆ। ਪਟੀਸ਼ਨਕਰਤਾ ਵੱਲੋਂ ਪੇਸ਼ ਸੀਨੀਅਰ ਵਕੀਲ ਰਾਕੇਸ਼ ਖੰਨਾ ਨੇ ਬੈਂਚ ਨੂੰ ਸਮਝਾਇਆ ਕਿ ਤਰੀਖਾਂ ਆਪਸ ਵਿਚ ਟਕਰਾ ਰਹੀਆਂ ਹਨ। ਪਟੀਸ਼ਨਕਰਤਾ ਨੇ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਇਹ NEET PG-2021 ਦੀ ਚੱਲ ਰਹੀ ਕੌਂਸਲਿੰਗ ਪ੍ਰਕਿਰਿਆ ਨਾਲ ਟਕਰਾ ਗਈ ਤੇ ਤਿਆਰੀ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ।
ਜਿਨ੍ਹਾਂ ਡਾਕਟਰਾਂ ਨੇ NEET PG 2021 ਨੂੰ ਪਾਸ ਕੀਤਾ ਹੈ ਅਤੇ ਘੱਟ ਰੈਂਕ ਪ੍ਰਾਪਤ ਕੀਤਾ ਹੈ, ਉਨ੍ਹਾਂ ਨੂੰ ਸੀਟ ਪ੍ਰਾਪਤ ਕਰਨ ਲਈ ਆਖਰੀ ਰਾਊਂਡ ਤੱਕ ਉਡੀਕ ਕਰਨੀ ਪਵੇਗੀ। ਹਾਲਾਂਕਿ, NEET PG 2022 ਲਈ ਅਰਜ਼ੀ ਪ੍ਰਕਿਰਿਆ ਵੀ ਬੰਦ ਕਰ ਦਿੱਤੀ ਗਈ ਹੈ। ਕਾਊਂਸਲਿੰਗ ਪ੍ਰਕਿਰਿਆ 9 ਮਈ ਨੂੰ ਖਤਮ ਹੋ ਗਈ ਸੀ। ਪ੍ਰੀਖਿਆ 21 ਮਈ ਤੋਂ ਸ਼ੁਰੂ ਹੋਵੇਗੀ। ਉਮੀਦਵਾਰਾਂ ਨੇ ਦਾਅਵਾ ਕੀਤਾ ਕਿ ਇਸ ਨਾਲ ਤਿਆਰੀ ਲਈ ਬਹੁਤ ਘੱਟ ਸਮਾਂ ਬਚਿਆ ਹੈ ਅਤੇ ਇੱਕ ਸਾਲ ਦਾ ਨੁਕਸਾਨ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: